Daily Suraj

ਪੰਜਾਬੀ

ਮਾਨ ਸਰਕਾਰ ਨੂੰ ਹਰਿਆਣਾ ਲਈ ਪਾਣੀ ਤਾਂ ਦੇਣਾ ਹੀ ਪਵੇਗਾ : ਨਾਇਬ ਸਿੰਘ ਸੈਣੀ

03 May, 2025 10:43 PM

ਚੰਡੀਗੜ੍ਹ : ਪ੍ਰੈੱਸ ਕਾਨਫ਼ਰੰਸ ਦੌਰਾਨ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਾਫੀ ਵੱਧ ਹੈ। ਮੁੱਖ ਮੰਤਰੀ ਪੰਜਾਬ ਹਰਿਆਣਾ 'ਤੇ ਧੱਕੇਸ਼ਾਹੀ ਦਾ ਦੋਸ਼ ਲਗਾ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ। ਮਾਨ ਸਰਕਾਰ ਨੂੰ ਹਰਿਆਣਾ ਲਈ ਪਾਣੀ ਤਾਂ ਦੇਣਾ ਹੀ ਪਵੇਗਾ। ਇਹ ਪਾਣੀ ਦੇਸ਼ ਦਾ ਹੈ ਨਾ ਕਿ ਪੰਜਾਬ ਦਾ। ਉਨ੍ਹਾਂ ਕਿਹਾ ਕਿ ਇਹ ਪਾਣੀ ਪੰਜਾਬ ਦਾ ਨਹੀਂ ਹੈ ਬਲਕਿ ਸਿਰਫ ਪੰਜਾਬ 'ਚੋਂ ਹੋ ਕੇ ਗੁਜਰਦਾ ਹੈ।

#NaibSinghSaini #SYLDispute #PunjabHaryanaWaterRow #WaterSharing #BhagwantMann #HaryanaRights #PunjabPolitics #IndianWaterDispute

Latest News