Daily Suraj

ਪੰਜਾਬੀ

ਕੈਨੇਡਾ ਰੈਵਨਿਊ ਏਜੰਸੀ: ਅਣਅਧਿਕਾਰਤ ਕਾਰਵਾਈਆਂ ਤੇ ਮਿਸਯੂਜ਼ ਕਾਰਨ ਨੌਕਰੀ ਤੋਂ ਕੱਢੇ ਗਏ ਮੁਲਾਜਮ

31 Jan, 2026 12:53 PM

ਕੈਨੇਡਾ ਰੈਵਨਿਊ ਏਜੰਸੀ (CRA) ਨੇ ਦੁਰਵਿਹਾਰ ਕਰਨ ਵਾਲੇ ਆਪਣੇ 100 ਤੋਂ ਵੱਧ ਮੁਲਾਜਮਾਂ ਖਿਲਾਫ ਕਾਰਵਾਈ ਕੀਤੀ ਹੈ। ਪਿਛਲੇ ਸਾਲ CRA ਵੱਲੋਂ ਮੁਲਾਜਮਾਂ ਦੀ ਦੁਰਵਿਹਾਰ ਸਮੇਂ 370 ਕੇਸ ਰਿਕਾਰਡ ਕੀਤੇ ਗਏ, ਜਿਨ੍ਹਾਂ ਵਿੱਚ ਅਸਹਿਯੋਗ, ਸਮੇਂ ਦੀ ਚੋਰੀ, ਕੰਮ ਵਾਲੀ ਥਾਂ ਉੱਤੇ ਅਢੁਕਵਾਂ ਵਿਵਹਾਰ ਅਤੇ ਟੈਕਸਦਾਤਾਵਾਂ ਸਬੰਧੀ ਜਾਣਕਾਰੀ ਤੱਕ ਅਣਅਧਿਕਾਰਤ ਪਹੁੰਚ ਵਰਗੇ ਮਾਮਲੇ ਸ਼ਾਮਲ ਸਨ। ਸੀਆਰਏ ਅਨੁਸਾਰ, 266 ਮਾਮਲਿਆਂ ਵਿੱਚ ਮੁਲਾਜਮਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਗਈ। ਇਸ ਦੌਰਾਨ 25 ਮੁਲਾਜਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ, ਜਦਕਿ 150 ਨੂੰ ਬਿਨਾਂ ਤਨਖਾਹ ਸਸਪੈਂਡ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ 78 ਹੋਰ ਮੁਲਾਜਮਾਂ ਨੂੰ ਕੋਵਿਡ-19 ਦੌਰਾਨ ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ (CERB) ਲਈ ਜਾਅਲਸਾਜ਼ੀ ਕਰਕੇ ਅਪਲਾਈ ਕਰਨ ਤੇ ਨੌਕਰੀ ਤੋਂ ਕੱਢਿਆ ਗਿਆ। ਜੂਨ 2023 ਤੋਂ ਜਦੋਂ ਤੋਂ CRA ਨੇ CERB ਨਾਲ ਸਬੰਧਤ ਅਢੁਕਵੀਆਂ ਦੀ ਜਾਂਚ ਸ਼ੁਰੂ ਕੀਤੀ ਹੈ, ਤਦੋਂ ਤੋਂ 300 ਤੋਂ ਵੱਧ ਮੁਲਾਜਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਚੁੱਕਿਆ ਹੈ। CRA ਦੇ ਮੁਤਾਬਕ ਇਹ ਕਾਰਵਾਈਆਂ ਦੁਰਵਿਹਾਰ ਰੋਕਣ ਅਤੇ ਪਾਰਦਰਸ਼ੀਤਾ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ CRA ਇਸ ਸਾਲ ਵੀ ਐਸੀਆਂ ਘਟਨਾਵਾਂ ‘ਤੇ ਨਿਗਰਾਨੀ ਤੇ ਕਾਰਵਾਈ ਜਾਰੀ ਰੱਖੇਗੀ, ਤਾਂ ਜੋ ਕੈਨੇਡਾ ਦੇ ਟੈਕਸਦਾਤਾ ਸਿਸਟਮ ਦੀ ਸਾਫ਼ ਸਥਿਤੀ ਬਣੀ ਰਹੇ।

Posted By: Daily Suraj Bureau

Latest News