Daily Suraj

ਪੰਜਾਬੀ

ਇੰਡੀਗੋ ਏਅਰਲਾਈਨ ‘ਤੇ ਡੀਜੀਸੀਏ ਦੀ ਨਜ਼ਰ, ਯਾਤਰੀ ਹਿੱਤਾਂ ਦੀ ਪਾਲਣਾ

16 Jan, 2026 04:59 PM

ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਤੋਂ ਬਾਅਦ ਹਵਾਬਾਜ਼ੀ ਮਾਮਲਿਆਂ ਦੇ ਨਿਗਰਾਨ ਨੇ ਅੱਜ ਦਾਅਵਾ ਕੀਤਾ ਕਿ ਹਵਾਈ ਉਡਾਣਾਂ ਰੱਦ ਹੋਣ ਦੇ ਸਾਰੇ ਯਾਤਰੀਆਂ ਨੂੰ ਪੈਸੇ ਮੋੜ ਦਿੱਤੇ ਗਏ ਹਨ। ਇੰਡੀਗੋ ਮੁਤਾਬਕ ਪਿਛਲੇ ਸਾਲ ਦਸੰਬਰ ’ਚ ਰੱਦ ਹੋਈਆਂ ਉਡਾਣਾਂ ਲਈ ਸਾਰੇ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਤੋਂ ਬਾਅਦ ਹਵਾਬਾਜ਼ੀ ਮਾਮਲਿਆਂ ਦੇ ਨਿਗਰਾਨ ਨੇ ਅੱਜ ਦਾਅਵਾ ਕੀਤਾ ਕਿ ਹਵਾਈ ਉਡਾਣਾਂ ਰੱਦ ਹੋਣ ਦੇ ਸਾਰੇ ਯਾਤਰੀਆਂ ਨੂੰ ਪੈਸੇ ਮੋੜ ਦਿੱਤੇ ਗਏ ਹਨ। ਇੰਡੀਗੋ ਮੁਤਾਬਕ ਪਿਛਲੇ ਸਾਲ ਦਸੰਬਰ ’ਚ ਰੱਦ ਹੋਈਆਂ ਉਡਾਣਾਂ ਲਈ ਸਾਰੇ ਯਾਤਰੀਆਂ ਦੀ ਰਕਮ ਭੁਗਤਾਨ ਦੇ ਮੂਲ ਸਰੋਤ ਜ਼ਰੀਏ ਮੋੜ ਦਿੱਤੀ ਗਈ ਹੈ।ਇੰਡੀਗੋ ਏਅਰਲਾਈਨਜ਼ ਮੁਤਾਬਕ ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਨਿਰਧਾਰਤ ਰਵਾਨਗੀ ਸਮੇਂ ਤੋਂ 24 ਘੰਟਿਆਂ ਅੰਦਰ ਰੱਦ ਹੋਈਆਂ, ਉਹ ਨਿਯਮਾਂ ਤਹਿਤ ਮੁਆਵਜ਼ੇ ਦਾ ਦਾਅਵਾ ਕਰ ਸਕਦੇ ਹਨ। ਅਜਿਹੇ ਯਾਤਰੀਆਂ ਦੀ ਮਦਦ ਲਈ ਇੰਡੀਗੋ ਨੇ 'ਜੈਸਚਰ ਆਫ ਕੇਅਰ' (GoC) ਦੀ ਪੇਸ਼ਕਸ਼ ਕੀਤੀ ਹੈ। ਇਸ ਤਹਿਤ 12 ਮਹੀਨੇ ਦੀ ਮਿਆਦ ਵਾਲੇ ਪੰਜ-ਪੰਜ ਹਜ਼ਾਰ ਰੁਪਏ ਦੇ ਦੋ ਟਰੈਵਲ ਵਾਊਚਰ ਯਾਤਰੀਆਂ ਨੂੰ ਦਿੱਤੇ ਜਾ ਰਹੇ ਹਨ।ਇਹ ਪੇਸ਼ਕਸ਼ ਉਨ੍ਹਾਂ ਯਾਤਰੀਆਂ ਲਈ ਹੈ ਜਿਨ੍ਹਾਂ ਦੀਆਂ ਉਡਾਣਾਂ 3-5 ਦਸੰਬਰ 2025 ਦੌਰਾਨ ਰੱਦ ਹੋਈਆਂ ਜਾਂ ਤਿੰਨ ਘੰਟਿਆਂ ਤੋਂ ਵੱਧ ਦੇਰੀ ਨਾਲ ਚੱਲੀਆਂ। ਇਸ ਦੌਰਾਨ ਯਾਤਰੀ ਆਪਣੀ ਯੋਗਤਾ ਦੀ ਜਾਂਚ ਕਰਕੇ ਵਾਊਚਰ ਲਈ ਵੇਰਵੇ ਜਮ੍ਹਾਂ ਕਰਵਾ ਸਕਦੇ ਹਨ।

Posted By: Daily Suraj Bureau

Latest News