Daily Suraj

ਪੰਜਾਬੀ

ਅਬੋਹਰ ’ਚ ਪੰਜਾਬਾ ਨਹਿਰ 'ਚ ਪਿਆ 50 ਫ਼ੁੱਟ ਦਾ ਪਾੜ

12 May, 2025 09:16 PM

ਅਬੋਹਰ :ਅਬੋਹਰ ’ਚ ਪੰਜਾਬਾ ਨਹਿਰ 'ਚ 50 ਫ਼ੁੱਟ ਦਾ ਪਾੜ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬਾ ਨਹਿਰ ਪਹਿਲਾਂ ਵੀ ਕਈ ਵਾਰ ਕਰ ਟੁੱਟੀ ਚੁੱਕੀ ਹੈ। ਨਹਿਰ ਟੁੱਟਣ ਕਾਰਨ ਸੈਂਕੜੇ ਏਕੜ ਦੇ ਵਿੱਚ ਫੈਲਿਆ ਪਾਣੀ ਕਾਰਨ ਕਿਸਾਨਾਂ ਦਾ ਇੱਕ ਵਾਰ ਫ਼ੇਰ ਨੁਕਸਾਨ ਹੋਇਆ ਹੈ। ਪਾਣੀ ਰੋਕਣ ਲਈ ਲੋਕਾਂ ਵਲੋਂ ਆਪਣੇ ਪੱਧਰ ’ਤੇ ਜੇਸੀਬੀ ਲਿਆਂਦੀ ਗਈ ਜਿਥੇ ਪਾਣੀ ਰੋਕਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਇਹ ਇਲਾਕਾ ਨਰਮਾ ਬੈਲਟ ਹੈ ਜਿੱਥੇ ਝੋਨਾ ਨਹੀਂ ਬਲਕਿ ਨਰਮਾ ਹੀ ਬੀਜਿਆ ਜਾਂਦਾ ਹੈ। ਇਥੇ ਪਾਣੀ ਦੀ ਜਰੂਰਤ ਨਹੀਂ ਹੁੰਦੀ। 

#Abohar #PunjabCanal #FloodingAlert #WaterCrisis #DamBreak #EmergencyResponse #PunjabNews #CanalDamage #WaterResources

Posted By: Daily Suraj Bureau

Latest News