ਸੰਤ ਕੁਲਵੰਤ ਰਾਮ ਨੇ ਕੀਤਾ ਖੂਨਦਾਨ ਕੈਂਪ ਦਾ ਉਦਘਾਟਨ
ਫਗਵਾੜਾ : ਡਾ. ਬੀਆਰ.ਅੰਬੇਡਕਰ ਵੈੱਲਫੇਅਰ ਸੁਸਾਇਟੀ ਮੰਢਾਲੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਅਤੇ ਨੇਤਰਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿ. ਪੰਜਾਬ ਨੇ ਆਪਣੇ ਕਰ ਕਮਲਾ ਨਾਲ ਕੈਂਪ ਕੀਤਾ। ਇਸ ਮੌਕੇ ਸੰਤ ਕੁਲਵੰਤ ਰਾਮ ਜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਸੁਸਾਇਟੀ ਵਲੋਂ ਬਾਬਾ ਸਾਹਿਬ ਜੀ ਦੇ ਪ੍ਰੀ-ਨਿਰਵਾਣ ਦਿਵਸ ਤੇ ਖੂਨਦਾਨ ਅਤੇ ਨੇਤਰਦਾਨ ਕੈਂਪ ਲਗਾਉਣ ਦਾ ਉਪਰਾਲਾ ਬਹੁਤ ਹੀ ਨੇਕ ਤੇ ਉੱਤਮ ਹੈ। ਉਨ੍ਹਾ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਮਾਨਵਤਾ ਦੀ ਸੇਵਾ ’ਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਸੰਤ ਕੁਲਵੰਤ ਰਾਮ ਜੀ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਇਸ ਨੇਕ ਕਾਰਜ ’ਚ ਨੌਜਵਾਨਾਂ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸੁਸਾਇਟੀ ਵਲੋਂ ਖੂਨਦਾਨ ਦਾਨ ਕਰਨ ਵਾਲਿਆ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਤੇ ਵਾਈਸ ਚੇਅਰਮੈਨ ਰਿਸੋਰਸਿਸ ਮੈਨੇਜਮੈਟ ਤੇ ਡਿਵੈਲਪਮੈਟ ਕਾਰਪੋਰੇਸ਼ਨ ਪੰਜਾਬ, ਬਲਵੀਰ ਕਰਨਾਣਾ, ਰੋਬੀ ਕੰਗ, ਜੱਸੀ ਤੱਲਣ ਪੰਜਾਬ ਪ੍ਰਧਾਨ ਸ਼ੀ ਗੁਰੂ ਰਵਿਦਾਸ ਟਾਈਗਰ ਫੋਰਸ , ਚੇਅਰਮੈਨ ਯਸ਼ ਵਰਨਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਖੂਨਦਾਨ ਕੈਂਪ ਵਿੱਚ 51ਖੂਨਦਾਨੀਆਂ ਨੇ ਸਵੈ-ਇੱਛਤ ਖੂਨਦਾਨ ਕੀਤਾ ਅਤੇ ਨੌਜਵਾਨਾਂ ਨੇ ਨੇਤਰਦਾਨ ਦੇ ਫਾਰਮ ਵੀ ਭਰੇ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਨੇਸ਼ੀ ਨੇ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਸੰਤ ਕੁਲਵੰਤ ਰਾਮ ਜੀ, ਪ੍ਰਮੁੱਖ ਸਖ਼ਸ਼ੀਅਤਾਂ ਅਤੇ ਖੂਨਦਾਨੀਆਂ ਦਾ ਦਿਲ ਦੀਆਂ ਗਹਿਰਾਈਆ ਤੋਂ ਧੰਨਵਾਦ ਕੀਤਾ। ਇਸ ਮੌਕੇ ਲਤਾ ਸ਼ੇਰ ਗਿੱਲ ਮਹੰਤ, ਪ੍ਰਧਾਨ ਗੁਰਪ੍ਰੀਤ ਕੁਮਾਰ, ਮੰਗਤ ਰਾਮ ਪੰਚ, ਹੈਰੀ ਫਗਵਾੜਾ, ਹਰਦੀਪ ਬੇਗਮਪੁਰ, ਬਿੰਦਰ, ਧੰਮੀ, ਗੁਰਦਿਆਲ, ਦੀਸ਼ਾ ਪ੍ਰਧਾਨ, ਗੁਰਦੀਪ, ਰਕੇਸ਼ ਕੇਸ਼ੀ, ਵਿੰਕੀ, ਚਰਨਾ , ਉਂਕਾਰ, ਤਰੁਣ, ਗੀਰਾ ਬਾਬਾ, ਅਲਿਤ , ਸੱਤਾ, ਵਿਕਰ ਪੰਚ, ਹੈਪੀ , ਲੱਡੂ, ਹਰਸ਼ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਤੇ ਨਗਰ ਨਿਵਾਸ ਤੇ ਸਮੂਹ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ।
Posted By: Daily Suraj Bureau