Daily Suraj

ਪੰਜਾਬੀ

ਦਲ ਖ਼ਾਲਸਾ ਵੱਲੋਂ ਸੱਦੇ ਇਕੱਠ ਦਾ ਮਨੋਰਥ ਪੰਜਾਬ ਦੇ ਅਹਿਮ ਮੁੱਦਿਆਂ ਤੇ ਵਿਚਾਰ ਕਰਨਾ : ਕੰਵਰਪਾਲ ਸਿੰਘ

05 Dec, 2024 05:30 AM

ਮੋਗਾ : ਅੱਜ ਦੇ ਦਲ ਖ਼ਾਲਸਾ ਵੱਲੋਂ ਸੱਦੇ ਇਕੱਠ ਦਾ ਮਨੋਰਥ ਪੰਜਾਬ ਦੇ ਅਹਿਮ ਮੁੱਦਿਆਂ ਤੇ ਵਿਚਾਰ ਕਰਨਾ ਹੈ। ਪਿਛਲੇ 40 ਸਾਲਾਂ 'ਚ ਸਿੱਖਾਂ ਨੂੰ ਮਾਰਿਆ ਗਿਆ। ਕੇਂਦਰ ਸਰਕਾਰ ਕਿਸਾਨ ਅੰਦੋਲਨ ਤੋਂ ਹਾਰ ਗਿਆ ਇਸ ਕਰਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਵਿਚਾਰ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਮੋਗਾ ਵਿਖੇ ਦਲ ਖਾਲਸਾ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕੀਤੇ। ਉਨ੍ਹਾਂ ਕਿਹਾ ਦਰਬਾਰ ਸਾਹਿਬ ਤੇ ਵਾਪਰੀ ਘਟਨਾ ਦੇ ਨਤੀਜੇ ਜ਼ਰੂਰ ਨਿਕਲਨਗੇ। ਕੰਵਰਪਾਲ ਸਿੰਘ ਨੇ ਨਰਾਇਣ ਸਿੰਘ ਚੌੜਾ ਨੂੰ ਮਿੱਤਰ ਦੱਸਦਿਆਂ ਕਿਹਾ ਕਿ ਇਹ ਏਨਾ ਵੱਡਾ ਫੈਸਲਾ ਕਿਉਂ ਲੈ ਗਏ ਇਸ ਬਾਰੇ ਉਹ ਹੀ ਦੱਸ ਰਹੇ ਹਨ। ਚੌੜਾ ਪਿਓਰ ਪੰਥਕ ਇਨਸਾਨ ਹੈ। ਉਨ੍ਹਾਂ ਕਿਹਾ ਸਿੱਧੇ ਤੌਰ 'ਤੇ ਕਿਹਾ ਕਿ ਜਿਹੜੇ ਉਨ੍ਹਾਂ ਬਾਰੇ ਬੋਲ ਰਹੇ ਹਨ, ਇਸ ਬਾਰੇ ਨਰਾਇਣ ਸਿੰਘ ਚੌੜਾ ਸਾਹਮਣੇ ਕਰ ਦਿੱਤੇ ਜਾਣ ਉਹ ਸਭ ਦੱਸ ਦੇਣਗੇ। ਉਨ੍ਹਾਂ ਇਕ ਮਤਾ ਪੜ੍ਹਦਿਆਂ ਕਿਹਾ ਕਿ ਖਾਲਿਸਤਾਨੀ ਸਿੰਘ ਅੱਤਵਾਦੀ ਨਹੀਂ ਹੈ। ਉਨ੍ਹਾਂ ਵਿਦੇਸ਼ੀ ਤੇ ਪੰਜਾਬ ਦੇ ਸਿੱਖਾਂ ਨੂੰ ਇਕ ਦੱਸਿਆ।

Posted By: Daily Suraj Bureau

Latest News