Daily Suraj

ਪੰਜਾਬੀ

ਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਐਲਾਨੇ

06 Mar, 2026 02:25 PM

UPSC ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2025 ਦਾ ਫਾਈਨਲ ਨਤੀਜਾ ਜਾਰੀ ਕਰ ਦਿੱਤਾ ਹੈ। ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਰਾਵਤਭਾਟਾ ਦੇ ਰਹਿਣ ਵਾਲੇ ਅਨੁਜ ਅਗਨੀਹੋਤਰੀ ਨੇ ਆਲ ਇੰਡੀਆ ਟਾਪ ਕੀਤਾ ਹੈ। ਦੂਜੇ ਸਥਾਨ ‘ਤੇ ਰਾਜੇਸ਼ਵਰੀ ਸੁਵੇ ਐਮ. ਹਨ ਅਤੇ ਤੀਜਾ ਸਥਾਨ ਅਕਾਂਸ਼ ਢੁੱਲ ਨੇ ਹਾਸਲ ਕੀਤਾ ਹੈ। ਦੱਸ ਦਈਏ ਕਿ ਲਿਖਤੀ ਪ੍ਰੀਖਿਆ ਅਗਸਤ 2025 ਵਿੱਚ ਆਯੋਜਿਤ ਕੀਤੀ ਗਈ ਸੀ, ਜਦੋਂ ਕਿ ਇੰਟਰਵਿਊ ਦਸੰਬਰ 2025 ਤੋਂ ਫਰਵਰੀ 2026 ਦੇ ਵਿਚਕਾਰ ਲਏ ਗਏ ਸਨ। ਕੁੱਲ 958 ਉਮੀਦਵਾਰਾਂ ਨੇ ਵੱਖ-ਵੱਖ ਸੇਵਾਵਾਂ ਲਈ ਕੁਆਲੀਫਾਈ ਕੀਤਾ ਹੈ। ਪੂਰਾ ਨਤੀਜਾ ਅਧਿਕਾਰਤ ਵੈੱਬਸਾਈਟ upsc.gov.in ‘ਤੇ ਦੇਖਿਆ ਜਾ ਸਕਦਾ ਹੈ। ਅਨੁਜ ਇਸ ਤੋਂ ਪਹਿਲਾਂ ਵੀ ਦੋ ਵਾਰ UPSC ਪ੍ਰੀਖਿਆ ਪਾਸ ਕਰ ਚੁੱਕੇ ਹਨ। UPSC 2023 ਵਿੱਚ ਆਪਣੇ ਪਹਿਲੇ ਹੀ ਯਤਨ ਵਿੱਚ ਉਨ੍ਹਾਂ ਨੂੰ ਦਿੱਲੀ ਵਿੱਚ SDM ਦੇ ਅਹੁਦੇ ‘ਤੇ ਨਿਯੁਕਤੀ ਮਿਲੀ ਸੀ। ਅਨੁਜ ਦੇ ਪਿਤਾ ਕੇ.ਬੀ. ਅਗਨੀਹੋਤਰੀ ਰਾਜਸਥਾਨ ਪਰਮਾਣੂ ਬਿਜਲੀ ਘਰ ਦੀਆਂ 1 ਅਤੇ 2 ਇਕਾਈਆਂ ਵਿੱਚ ਕੰਮ ਕਰਦੇ ਹਨ ਅਤੇ ਮਾਂ ਮੰਜ਼ੂ ਅਗਨੀਹੋਤਰੀ ਇੱਕ ਘਰੇਲੂ ਔਰਤ ਹਨ। ਅਨੁਜ ਨੇ ਆਪਣੀ ਪੜ੍ਹਾਈ ਰਾਵਤਭਾਟਾ ਦੇ ਪਰਮਾਣੂ ਊਰਜਾ ਕੇਂਦਰੀ ਸਕੂਲ ਤੋਂ ਕੀਤੀ ਹੈ। 12ਵੀਂ ਜਮਾਤ ਵਿੱਚ ਉਨ੍ਹਾਂ ਦੇ 94 ਫੀਸਦੀ ਅੰਕ ਆਏ ਸਨ। ਅਨੁਜ ਨੂੰ ਟੇਬਲ ਟੈਨਿਸ ਖੇਡਣਾ ਪਸੰਦ ਹੈ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM