Daily Suraj

ਪੰਜਾਬੀ

ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ’ਚ ਡੀਸੀ ਵੱਲੋਂ ਸਿਹਤ ਵਿਭਾਗ ਦੇ ਕੰਮਾਂ ਦੀ ਸ਼ਲਾਘਾ

11 Mar, 2025 11:09 PM

ਅੰਮ੍ਰਿਤਸਰ : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਸਿਹਤ ਵਿਭਾਗ ਦੇ ਸਾਰੇ ਕੰਮਾਂ ਦਾ ਰਿਿਵਊ ਕੀਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਐਨਸੀਡੀ ਕੰਪੇਨ ਵਿਚ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਵਿੱਚ ਪਹਿਲੇ ਸਥਾਨ ’ਤੇ ਆਇਆ ਹੈ। 

ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਆਪਣੇ ਸਾਰੇ ਟੀਚੇ ਸਮੇਂ ’ਤੇ ਪੁਰੇ ਕੀਤੇ ਹਨ। ਸਿਹਤ ਵਿਭਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਦੇ ਘਰਾਂ ਵਿਚ ਡਿਲੀਵਰੀਆਂ ਕਰਨ ਵਾਲੀਆਂ ਟ੍ਰੇਨ ਦਾਈਆਂ ਦੇ ਖਿਲਾਫ ਸਖਤ ਐਕਸ਼ਨ ਲੈਂਦਿਆਂ ਦੋ ਟਰੇਂਡ ਦਾਈਆਂ ਦੇ ਕਲੀਨਿਕ ਬੰਦ ਕਰਵਾਏ ਹਨ ਅਤੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕਰਮ ਅਧੀਨ ਸਕੂਲਾਂ ਵਿਚ ਪੀਟੀ ਮੀਟ ਦੌਰਾਨ ਬੱਚਿਆਂ ਦਾ ਹੈਲਥ ਚੈੱਕ ਵੀ ਕਰਾਇਆ ਜਾਵੇ ਅਤੇ ਪੀਟੀ ਮੀਟ ਵਾਲੇ ਦਿਨ ਸਕੂਲਾਂ ’ਚ ਹੈਲਥ ਚੈੱਕਅਪ ਕੈਂਪ ਲਗਾਏ ਜਾਣ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਵੱਧ ਤੋਂ ਵੱਧ ਆਯੁਸ਼ਮਾਨ ਭਾਰਤ ਕਾਰਡ ਬਣਾਏ ਜਾਣ, ਟੀਬੀ ਕੰਪੇਨ ਦੇ ਸਾਰੇ ਟੀਚੇ ਸਮੇਂ ’ਤੇ ਪੂਰੇ ਕੀਤੇ ਜਾਣ, ਤੰਬਾਕੂ ਮੁਕਤ ਪਿੰਡਾਂ ਦੀ ਇਨਰੋਲਮੈਂਟ ਵਿੱਚ ਵਾਧਾ ਕੀਤਾ ਜਾਵੇ, ਡਰੱਗ ਬ੍ਰਾਂਚ ਵੱਲੋਂ ਮੈਡੀਕਲ ਸਟੋਰਾਂ ਦੀ ਚੈਕਿੰਗ ਵਧਾਈ ਜਾਵੇ। ਇਸ ਅਫਸਰ ਤੇ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ, ਜਿਲ੍ਹਾ ਟੀਕਾਕਰਨ ਅਫਸਰ ਡਾ. ਭਾਰਤੀ ਧਵਨ ਸਮੇਤ ਸੀਨੀਅਰ ਮੈਡੀਕਲ ਅਫਸਰ ਤੇ ਸਿਹਤ ਅਧਿਕਾਰੀ ਸ਼ਾਮਿਲ ਸਨ।

Posted By: Daily Suraj Bureau

Latest News