Daily Suraj

ਪੰਜਾਬੀ

ਗੁਰਦੁਆਰਾ ਸਿੰਘ ਸਭਾ ਰੈਂਟਨ ਸਿਆਟਲ ਵਿਖੇ ਸੇਵਾਦਾਰ ਤਰਸੇਮ ਸਿੰਘ ਰਾਹੀ ਦਾ ਵਿਸ਼ੇਸ਼ ਸਨਮਾਨ

01 Sep, 2026 04:35 PM

ਰੈਂਟਨ, ਸਿਆਟਲ (ਅਮਰੀਕਾ)/ਲੁਧਿਆਣਾ (ਕਰਨੈਲ ਸਿੰਘ ਐੱਮ.ਏ.)- ਸਥਾਨਕ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਗੁਰੂ ਘਰ ਦੇ ਮੁੱਖ ਸੇਵਾਦਾਰ ਤਰਸੇਮ ਸਿੰਘ ਰਾਹੀ ਜੋ ਦਿਨ ਰਾਤ ਤਨ-ਮਨ-ਧਨ ਨਾਲ ਗੁਰੂ ਘਰ ਦੀ ਨਿਸ਼ਕਾਮ ਸੇਵਾ ਵਿੱਚ ਤਤਪਰ ਰਹਿੰਦੇ ਹਨ, ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਤਰਸੇਮ ਸਿੰਘ ਰਾਹੀ ਨੂੰ ਸਿਰੋਪਾਓ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੇ ਕਿਹਾ ਕਿ ਰਾਹੀ ਸਾਹਿਬ ਵਰਗੇ ਸੇਵਾਦਾਰ ਗੁਰੂ ਘਰ ਦੀ ਸ਼ਾਨ ਹਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੇਵਾਦਾਰ ਜਰਨੈਲ ਸਿੰਘ ਧਾਲੀਵਾਲ ਰਾਊਕੇ, ਗੀਤਕਾਰ ਮਨਜੀਤ ਸਿੰਘ ਚਾਹਲ, ਪੰਜਾਬੀ ਸਿਆਟਲ ਸਭਾ ਦੇ ਪ੍ਰਧਾਨ ਕਰਨੈਲ ਸਿੰਘ ਕੈਲ, ਗੁਰਦੀਪ ਸਿੰਘ ਸਿਉਰਾ, ਹਰਬਿੰਦਰ ਸਿੰਘ ਚੀਮਾ, ਦਰਸ਼ਨ ਸਿੰਘ ਗਰੇਵਾਲ ਸਰਾਭਾ, ਕੁਲਦੀਪ ਸਿੰਘ ਨੀਲੋਂ, ਗੁਰਮੁੱਖ ਸਿੰਘ ਹੋਠੀ, ਮਨਹੋਰ ਸਿੰਘ ਫਿਲੌਰ, ਕੰਵਰਜੀਤ ਸਿੰਘ ਠੱਠੀਆਂ ਜੰਡਿਆਲਾ ਗੁਰੂ, ਮੋਹਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਜੌਹਲ ਹਾਜ਼ਰ ਸਨ। ਇਸ ਮੌਕੇ ਉੱਘੇ ਖੇਡ ਪ੍ਰਮੋਟਰ ਅਤੇ ਜਰਖੜ ਹਾਕੀ ਅਕੈਡਮੀ ਦੇ ਮੋਢੀ ਜੋ ਪੰਜਾਬ ਤੋਂ ਅਮਰੀਕਾ ਉਚੇਚੇ ਤੌਰ ਤੇ ਆਏ ਹੋਏ ਹਨ *ਜਗਰੂਪ ਸਿੰਘ ਜਰਖੜ* ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਉਹਨਾਂ ਨੇ ਤਰਸੇਮ ਸਿੰਘ ਰਾਹੀ ਨੂੰ ਵਧਾਈ ਦਿੱਤੀ।

Latest News