ਵੱਡਾ ਬੱਸ ਹਾਦਸਾ! ਬੇਕਾਬੂ ਬੱਸ ਨੇ ਕਈ ਲੋਕਾਂ ਨੂੰ ਮਾਰੀ ਟੱਕਰ
ਲੁਧਿਆਣਾ ‘ਚ ਬੱਸ ਸਟੈਂਡ (Ludhiana) ਦੇ ਬਾਹਰ ਇਕ ਵੱਡਾ ਹਾਦਸਾ ਵਾਪਰਿਆ। ਇਕ ਪ੍ਰਾਈਵੇਟ ਬੱਸ ਬੇਕਾਬੂ ਹੋ ਗਈ। ਬੱਸ ਦੀ ਟੱਕਰ ਨਾਲ ਛੇ ਲੋਕ ਜ਼ਖਮੀ ਹੋ ਗਏ। ਬੱਸ ਦੀ ਟੱਕਰ ਤੋਂ ਬਾਅਦ ਲੋਕ ਕਾਫ਼ੀ ਦੂਰ ਤੱਕ ਡਿੱਗ ਗਏ। ਇੱਕ ਕੁੜੀ ਦੇ ਪੈਰ ਵਿੱਚ ਗੰਭੀਰ ਸੱਟ ਲੱਗੀ ਹੈ, ਜਦੋਂ ਕਿ ਕਈਆਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਬੱਸ ਨੰਗਲ ਤੋਂ ਆ ਰਹੀ ਸੀ। ਬੱਸ ਨੇ ਈ-ਰਿਕਸ਼ਾ ਅਤੇ ਬਾਈਕ ਸਵਾਰਾਂ ਨੂੰ ਵੀ ਟੱਕਰ ਮਾਰੀ। ਬੱਸ ਡਰਾਈਵਰ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਹੈ।
Posted By: Daily Suraj Bureau