ਦੇਸ਼ ਵਿੱਚ ਕੋਵਿਡ-19 ਦੇ 54,366 ਨਵੇਂ ਕੇਸ, 690 ਹੋਰ ਮੌਤਾਂ
ਨਵੀਂ ਦਿੱਲੀ, 23 ਅਕਤੂਬਰ (ਜੀ.ਐਨ.ਐਸ.ਏਜੰਸੀ)ਪਿਛਲੇ 24 ਘੰਟਿਆਂ ਵਿੱਚ 54,366 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 77,61,312 ਹੋ ਗਈ ਹੈ। ਊਂਜ ਅੱਜ ਲਗਾਤਾਰ ਪੰਜਵਾਂ ਦਿਨ ਹੈ ਜਦੋਂ ਰੋਜ਼ਾਨਾ ਰਿਪੋਰਟ ਹੋਣ ਵਾਲੇ ਕੇਸਾਂ ਦੀ ਗਿਣਤੀ 60 ਹਜ਼ਾਰ ਤੋਂ ਹੇਠਾਂ ਰਹੀ ਹੈ। ਇਸ ਦੌਰਾਨ ਅੱਜ ਸਵੇਰੇ ਅੱਠ ਵਜੇ ਤਕ 690 ਹੋਰ ਮੌਤਾਂ ਨਾਲ ਕਰੋਨਾਵਾਇਰਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,17,306 ਦੇ ਅੰਕੜੇ ਨੂੰ ਪੁੱਜ ਗਈ ਹੈ। 89.53 ਫੀਸਦ ਦੀ ਕੌਮੀ ਰਿਕਵਰੀ ਦਰ ਨਾਲ ਹੁਣ ਤਕ 69,48,497 ਲੋਕ ਸਿਹਤਯਾਬ ਹੋ ਚੁੱਕੇ ਹਨ। ਸਰਗਰਮ ਕੇਸਾਂ ਦੀ ਗਿਣਤੀ 6,95,509 ਹੈ ਜੋ ਕੁੱਲ ਕੇਸਲੋਡ ਦਾ 8.96 ਫੀਸਦ ਹੈ। ਕੋਵਿਡ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਕੇ 1.51 ਫੀਸਦ ਰਹਿ ਗਈ ਹੈ।
Posted By: Daily Suraj Bureau