Daily Suraj

ਪੰਜਾਬੀ

ਦਿੱਲੀ ਅੰਦੋਲਨ 'ਚੋਂ ਪਰਤਦਿਆਂ ਮਹਿਲਾ ਕਿਸਾਨ ਦੀ ਮੌਤ

10 Mar, 2021 05:30 AM

ਮਾਨਸਾ/ਬੁਢਲਾਡਾ- ਦਿੱਲੀ ਦੇ ਟਿਕਰੀ ਬਾਰਡਰ 'ਤੇ ਜਾਰੀ ਕਿਸਾਨ ਮੋਰਚੇ ਤੋਂ ਪਰਦਿਆਂ ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀ ਬਾਘਾ ਦੀ ਇਕ ਮਹਿਲਾ ਕਿਸਾਨ ਸੁਖਪਾਲ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਮਨਾਏ ਗਏ ਮਹਿਲਾ ਦਿਵਸ ਸਮਾਗਮ ਮਨਾ ਕੇ ਹੋਰਨਾਂ ਬੀਬੀਆਂ ਨਾਲ ਵਾਪਸ ਪਰਤ ਰਹੀ ਸੁਖਪਾਲ ਕੌਰ ਦੀ ਰਸਤੇ 'ਚ ਅਚਾਨਕ ਤਬੀਅਤ ਖ਼ਰਾਬ ਹੋ ਗਈ, ਜਿਸ ਨੂੰ ਫ਼ਤਿਆਬਾਦ (ਹਰਿਆਣਾ) ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ਿੰਦਗੀ ਦੀ ਜੰਗ ਹਾਰ ਗਈ।ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਅਜੇ ਸਿਵਲ ਹਸਪਤਾਲ ਫ਼ਤਿਆਬਾਦ ਵਿਖੇ ਹੀ ਰੱਖਿਆ ਹੋਇਆ ਹੈ।

Latest News