Daily Suraj

ਪੰਜਾਬੀ

ਅਪਰੇਸ਼ਨ ਪ੍ਰਹਾਰ ਦਾ ਦੂਜਾ ਦਿਨ: 103 ਰੇਡਾਂ; 54 ਮੁਲਜ਼ਮ ਗ੍ਰਿਫਤਾਰ; 152 ਮੁਲਜ਼ਮਾਂ 'ਤੇ ਪ੍ਰੀਵੇਂਟਿਵ ਡਿਟੈਂਸ਼ਨ ਤਹਿਤ ਕਾਰਵਾਈ ਅਤੇ 03 ਪੀ.ਓਜ਼ ਗ੍ਰਿਫਤਾਰ

10 Feb, 2026 07:59 PM

70 ਗ੍ਰਾਮ ਹੈਰੋਇਨ; 240 ਨਸ਼ੀਲੀਆਂ ਗੋਲੀਆਂ;12 ਬੋਤਲਾਂ ਸ਼ਰਾਬ; ਚੋਰੀਸ਼ੁਦਾ 01 ਮੋਟਰਸਾਈਕਲ ਅਤੇ 02 ਗੈਸ ਸਿਲੰਡਰ ਬ੍ਰਾਮਦ ਸੰਗਰੂਰ, (ਜਗਸੀਰ ਸਿੰਘ)- ਸ਼੍ਰੀ ਸਰਤਾਜ ਸਿੰਘ ਚਾਹਲ , ਐਸ.ਐਸ.ਪੀ, ਸੰਗਰੂਰ ਨੇ ਦੱਸਿਆ ਕਿ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਫਿਰੌਤੀਆਂ ਮੰਗਣ ਵਾਲਿਆਂ ਦਾ ਨੈਟਵਰਕ ਤੋੜਨ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਅਨੁਸਾਰ “ਗੈਂਗਸਟਰਾਂ 'ਤੇ ਵਾਰ” ਅਤੇ “ਯੁੱਧ ਨਸ਼ਿਆਂ ਵਿਰੁੱਧ ਅਤੇ "ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਤਹਿਤ ਬਹੁਤ ਸਾਰੇ ਮਾੜੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮਾੜੇ ਅਨਸਰਾਂ ਖਿਲਾਫ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਾਰੀ ਰਹੇਗੀ ਹੈ। ਸ਼੍ਰੀ ਚਾਹਲ ਨੇ ਦੱਸਿਆ ਕਿ ਮਿਤੀ 09.02.2026 ਨੂੰ ਗੈਂਗਸਟਰਾਂ 'ਤੇ ਵਾਰ ਦੀ ਲੜੀ ਵਿੱਚ “ਅਪਰੇਸ਼ਨ ਪਰਹਾਰ-2” ਸਬੰਧੀ ਅਗਲੇ 72 ਘੰਟਿਆਂ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੇ ਦੂਸਰੇ ਦਿਨ ਮਿਤੀ 10.02.2026 ਨੂੰ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕਾਰਵਾਈ ਕਰਦੇ ਹੋਏ ਐਸ.ਪੀਜ਼ ਦੀ ਨਿਗਰਾਨੀ ਹੇਠ ਡੀ.ਐਸ.ਪੀਜ਼, ਮੁੱਖ ਅਫਸਰਾਨ ਥਾਣਾ, ਇੰਚਾਰਜ ਸੀ.ਆਈ.ਏ ਅਤੇ ਇੰਚਾਰਜ ਚੌਂਕੀਆਂ ਦੀਆਂ ਟੀਮਾਂ ਬਣਾ ਕੇ ਕੁੱਲ 103 ਰੇਡਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 54 ਵਾਨਟੇਡ ਮੁਲਜ਼ਮ ਗ੍ਰਿਫਤਾਰ ਕੀਤੇ ਗਏ, 152 ਮੁਲਜ਼ਮਾਂ 'ਤੇ ਪ੍ਰੀਵੇਂਟਿਵ ਡਿਟੈਂਸ਼ਨ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ, 345 ਵਾਨਟੇਡ ਕ੍ਰਿਮੀਨਲ ਨੂੰ ਵੈਰੀਫਾਈ ਕੀਤਾ ਗਿਆ, 03 ਪੀ ਓਜ਼ ਨੂੰ ਗ੍ਰਿਫਤਾਰ ਕੀਤਾ ਗਿਆ। ਸਰਚ ਦੌਰਾਨ 70 ਗ੍ਰਾਮ ਹੈਰੋਇਨ, 240 ਨਸ਼ੀਲੀਆਂ ਗੋਲੀਆਂ, 12 ਬੋਤਲਾਂ ਸ਼ਰਾਬ, ਚੋਰੀਸ਼ੁਦਾ 01 ਮੋਟਰ ਸਾਈਕਲ, 02 ਗੈਸ ਸਿਲੰਡਰ, 220/- ਰੁਪਏ ਕਰੰਸੀ ਨੋਟ ਸਮੇਤ ਟੁੱਟਿਆ ਗੱਲਾ, 01 ਟਰੱਕ 15 ਬਲਦਾਂ ਦਾ ਭਰਿਆ ਹੋਇਆ ਬ੍ਰਾਮਦ ਕਰਾਇਆ ਗਿਆ। ਨਾਕਾਬੰਦੀਆਂ ਦੌਰਾਨ ਸ਼ੱਕੀ ਵਿਅਕਤੀਆਂ ਵਾਹਨਾਂ ਨੂੰ ਚੈੱਕ ਕੀਤਾ ਗਿਆ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ 134 ਚਲਾਣ ਕੀਤੇ ਗਏ। ਪਹਿਲੇ ਦਿਨ (ਮਿਤੀ 09.02.2026) ਨੂੰ ਜ਼ਿਲ੍ਹਾ ਸੰਗਰੂਰ ਵਿਖੇ ਸ੍ਰੀ ਰਾਜੇਸ਼ ਛਿੱਬਰ, ਕਪਤਾਨ ਪੁਲਿਸ (ਸਥਾਨਕ), ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਪੀ.ਬੀ.ਆਈ) ਸੰਗਰੂਰ ਦੀ ਨਿਗਰਾਨੀ ਹੇਠ ਡੀ.ਐਸ.ਪੀਜ, ਮੁੱਖ ਅਫਸਰਾਨ ਥਾਣਾ, ਇੰਚਾਰਜ ਸੀ.ਆਈ.ਏ ਅਤੇ ਇੰਚਾਰਜ ਚੌਂਕੀਆਂ ਦੀਆਂ ਟੀਮਾਂ ਬਣਾ ਕੇ ਕੁੱਲ 90 ਰੇਡਾਂ ਕਰਕੇ 41 ਵਾਨਟੇਡ ਕ੍ਰਿਮੀਨਲਜ਼ ਗ੍ਰਿਫਤਾਰ ਕੀਤੇ ਗਏ, 25 ਮੁਲਜ਼ਮਾਂ ਖ਼ਿਲਾਫ਼ ਪ੍ਰੀਵੇਂਟਿਵ ਡਿਟੈਂਸ਼ਨ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ, 62 ਵਾਨਟੇਡ ਕ੍ਰਿਮੀਨਲਜ਼ ਨੂੰ ਵੈਰੀਫਾਈ ਕੀਤਾ ਗਿਆ, 01 ਪੀ.ਓ. ਗ੍ਰਿਫਤਾਰ ਕੀਤਾ ਗਿਆ। ਸਰਚ ਦੌਰਾਨ 10 ਗ੍ਰਾਮ ਹੈਰੋਇਨ, 57 ਨਸ਼ੀਲੀਆਂ ਗੋਲੀਆਂ, 10 ਕਿੱਲੋਗ੍ਰਾਮ ਹਰੇ ਪੌਦੇ ਪੋਸਤ ਅਤੇ ਚੋਰੀਸ਼ੁਦਾ 20 ਕਿੱਲੋ ਤਾਰ ਤਾਂਬਾ ਬ੍ਰਾਮਦ ਕਰਾਇਆ ਗਿਆ ਸੀ। ਇਸੇ ਮੁਹਿੰਮ ਤਹਿਤ ਨਾਕਾਬੰਦੀਆਂ ਦੌਰਾਨ ਸ਼ੱਕੀ ਵਿਅਕਤੀਆਂ/ਵਹੀਕਲਾਂ ਨੂੰ ਚੈੱਕ ਕੀਤਾ ਗਿਆ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ 176 ਚਲਾਣ ਕੀਤੇ ਗਏ ਸਨ।

Posted By: Daily Suraj Bureau

Latest News