Daily Suraj

ਪੰਜਾਬੀ

ਵੱਡੀ ਖ਼ਬਰ: ਜਲੰਧਰ ਆਉਣਾ ਸੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ, ਦੌਰਾ ਰੱਦ

16 Jan, 2026 05:16 PM

ਜਲੰਧਰ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Breaking) ਦਾ ਅੱਜ 16 ਜਨਵਰੀ ਦਾ ਜਲੰਧਰ ਦੌਰਾ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਖ਼ਰਾਬ ਮੌਸਮ ਕਾਰਨ ਰਾਸ਼ਟਰਪਤੀ ਜਲੰਧਰ ਨਹੀਂ ਆ ਸਕੇ। ਖਰਾਬ ਮੌਸਮ ਕਾਰਨ ਅੰਮ੍ਰਿਤਸਰ ਤੋਂ ਉਨ੍ਹਾਂ ਦੀ ਉਡਾਣ ਨਹੀਂ ਉੱਡ ਸਕੀ। ਉਨ੍ਹਾਂ ਨੇ ਐਨਆਈਟੀ ਜਲੰਧਰ ਵਿਖੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਾ ਸੀ। ਰਾਸ਼ਟਰਪਤੀ ਮੁਰਮੂ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਜੀਐਨਡੀਯੂ ਕਨਵੋਕੇਸ਼ਨ ਵਿੱਚ ਸ਼ਿਰਕਤ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ ਏਅਰਪੋਰਟ ਤੋਂ ਉਨ੍ਹਾਂ ਨੇ ਆਪਣੀ ਵਿਸ਼ੇਸ਼ ਉਡਾਣ ਰਾਹੀਂ 9.30 ਵਜੇ ਆਦਮਪੁਰ ਹਵਾਈ ਅੱਡੇ ਲਈ ਰਵਾਨਾ ਹੋਣਾ ਸੀ, ਪਰੰਤੂ ਇਥੇ ਖ਼ਰਾਬ ਮੌਸਮ ਤੇ ਧੁੰਦ ਹੋਣ ਕਾਰਣ ਉਨ੍ਹਾਂ ਦੀ ਫਲਾਈਟ ਉੱਡ ਨਹੀਂ ਸਕੀ। ਇਹ ਉਡਾਣ ਤਿੰਨ ਘੰਟੇ ਦੀ ਦੇਰੀ ਬਾਅਦ ਕਰੀਬ 12.30 ਵਜੇ ਸਿੱਧੀ ਦਿੱਲੀ ਲਈ ਰਵਾਨਾ ਹੋਈ।

Posted By: Daily Suraj Bureau

Latest News