Daily Suraj

ਪੰਜਾਬੀ

ਰਾਮ ਤੀਰਥ ਇਲਾਕੇ 'ਚ ਪੁਲਿਸ ਦੀ ਰੇਡ, ਹਥਿਆਰ ਤੇ ਨਕਲੀ ਕਰੰਸੀ ਬਰਾਮਦ

05 Jun, 2025 09:32 PM

ਚੋਗਾਵਾਂ, (ਅੰਮ੍ਰਿਤਸਰ) : ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਯੂ.ਕੇ. ਸਥਿਤ ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕਰਕੇ ਰਾਮ ਤੀਰਥ ਨੇੜੇ ਹਥਿਆਰਾਂ ਅਤੇ ਜਾਅਲੀ ਕਰੰਸੀ ਸਮੇਤ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਖਬਰ ਹੈ। ਸਪੈਸ਼ਲ ਸੈਲ ਅੰਮ੍ਰਿਤਸਰ ਅਤੇ ਥਾਣਾ ਲੋਪੋਕੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਜੇਪਾਲ ਸਿੰਘ ਉਰਫ਼ ਅਜੇ ਅਤੇ ਰਪੇਸ਼ ਕੁਮਾਰ ਰਾਏ ਵਾਸੀ ਗੰਡੀਵਿੰਡ (ਤਰਨਤਾਰਨ) ਨਾਜਾਇਜ਼ ਅਸਲਾ ਤੇ ਜਾਅਲੀ ਕਰੰਸੀ ਸਪਲਾਈ ਕਰਦੇ ਹਨ। ਰਾਮ ਤੀਰਥ ਨੇੜੇ ਬੋਪਾਰਾਏ ਬਾਜ ਸਿੰਘ ਵਿਖੇ ਜਾਅਲੀ ਕਰੰਸੀ ਤੇ ਹਥਿਆਰ ਸਪਲਾਈ ਕਰਨ ਲਈ ਆਏ ਹਨ। ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਨੂੰ ਇਕ ਪਿਸਟਲ ਮੈਗਜ਼ੀਨ ਸਮੇਤ ਅਤੇ ਇਕ ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਉਕਤ ਵਿਅਕਤੀਆਂ ਖਿਲਾਫ ਬੀ.ਐਨ.ਐਸ. 25-54-59 ਅਸਲਾ ਐਕਟ ਅਧੀਨ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

#AmritsarCrime #IllegalWeapons #FakeCurrency #PunjabPoliceAction #RamTirathRaid #CrimeNews #BreakingNews

Posted By: Daily Suraj Bureau

Latest News