Daily Suraj

ਪੰਜਾਬੀ

ਮਿਨੀਸੋਟਾ ਦੇ ਗਵਰਨਰ ਟਿੰਮ ਵਾਲਜ਼ ਨੇ ਮੁੜ ਚੋਣਾਂ ਵਿੱਚ ਨਾ ਖੜ੍ਹਨ ਦਾ ਕੀਤਾ ਐਲਾਨ

06 Jan, 2026 12:51 PM

ਮਿਨੀਸੋਟਾ ਦੇ ਗਵਰਨਰ ਟਿੰਮ ਵਾਲਜ਼ ਨੇ ਤੀਜੀ ਵਾਰੀ ਗਵਰਨਰ ਦੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਵਾਲਜ਼ ਨੇ ਆਪਣੀ ਮੁੜ ਚੋਣੀ ਮੁਹਿੰਮ ਨੂੰ ਅਧਿਕਾਰਿਕ ਤੌਰ ’ਤੇ ਖ਼ਤਮ ਕਰਨ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਕੇਵਲ ਚਾਰ ਮਹੀਨੇ ਪਹਿਲਾਂ ਹੀ ਕੀਤੀ ਗਈ ਸੀ। ਟਿੰਮ ਵਾਲਜ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਇੱਕ ਵਾਰੀ ਹੋਰ ਚੋਣ ਜਿੱਤਣ ਦੀ ਸਮਰਥਾ ਰੱਖਦੇ ਹਨ, ਪਰ ਨਿੱਜੀ ਅਤੇ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਨੇ ਹੁਣ ਮੁੜ ਚੋਣਾਂ ਵਿੱਚ ਨਾ ਖੜ੍ਹਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮਿਨੀਸੋਟਾ ਦੀ ਸੇਵਾ ਕਰਦੇ ਰਹਿਣਗੇ, ਪਰ ਕਿਸੇ ਹੋਰ ਰੂਪ ਵਿੱਚ। ਹਾਲਾਂਕਿ, ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਟਿੰਮ ਵਾਲਜ਼ ਦਾ ਇਹ ਫੈਸਲਾ ਇੱਕ ਕਥਿਤ ਫਰਾਡ ਸਕੈਂਡਲ ਨਾਲ ਜੁੜਿਆ ਹੋ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਵਾਲਜ਼ ਵੱਲੋਂ ਸਿੱਧੀ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ, ਪਰ ਵਿਰੋਧੀ ਧਿਰ ਇਸਨੂੰ ਵੱਡਾ ਮੁੱਦਾ ਬਣਾ ਰਹੀ ਹੈ। ਟਿੰਮ ਵਾਲਜ਼ ਦੇ ਇਸ ਐਲਾਨ ਤੋਂ ਬਾਅਦ ਮਿਨੀਸੋਟਾ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਚੋਣੀ ਦੌੜ ਤੋਂ ਹਟਣ ਨਾਲ ਡੈਮੋਕ੍ਰੈਟਿਕ ਪਾਰਟੀ ਅਤੇ ਰਾਜ ਦੀ ਸਿਆਸੀ ਦਿਸ਼ਾ ’ਤੇ ਗਹਿਰਾ ਅਸਰ ਪੈ ਸਕਦਾ ਹੈ।

Posted By: Daily Suraj Bureau

Latest News