Daily Suraj

ਪੰਜਾਬੀ

ਹੈਰੋਇਨ ਸਮੇਤ 3 ਸ਼ੱਕੀ ਵਿਅਕਤੀ ਸ਼ਿਮਲਾ 'ਚ ਗ੍ਰਿਫ਼ਤਾਰ

07 Jun, 2025 10:24 PM

ਸ਼ਿਮਲਾ : ਸ਼ਿਮਲਾ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਸ਼ੋਘੀ ਨੇੜੇ ਰੁਟੀਨ ਗਸ਼ਤ ਦੌਰਾਨ 21.07 ਗ੍ਰਾਮ ਚਿੱਟਾ (ਹੈਰੋਇਨ) ਬਰਾਮਦ ਕਰਦਿਆਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਮਲਾ ਪੁਲੀਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਖ਼ਿਲਾਫ਼ ਐੱਨਡੀਪੀਐਸ ਐਕਟ ਤਹਿਤ ਪੁਲੀਸ ਸਟੇਸ਼ਨ ਵੈਸਟ, ਸ਼ਿਮਲਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਬਿਆਨ ਅਨੁਸਾਰ ਸ਼ੋਘੀ ਨੇੜੇ ਰੁਟੀਨ ਗਸ਼ਤ ਦੌਰਾਨ ਸਪੈਸ਼ਲ ਸੈੱਲ ਟੀਮ ਨੇ 21.07 ਗ੍ਰਾਮ ਚਿੱਟਾ/ਹੈਰੋਇਨ ਬਰਾਮਦ ਕੀਤਾ ਹੈ। ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤੇ ਗਈ ਵਿਅਕਤੀਆਂ ਦੀ ਪਛਾਣ ਅਨੁਜ ਕੁਮਾਰ ਦੁੱਗਲ, ਪੁਨੀਤ ਪਾਲ, ਅਗੰਦ ਸਵਾਰਾਵਾਲ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। 

#ShimlaNews #DrugBust #HeroinSeized #AntiDrugOperation #NDPSAct #PoliceAction #HimachalNews #SayNoToDrugs

Posted By: Daily Suraj Bureau

Latest News