Daily Suraj

ਪੰਜਾਬੀ

ਯੂਥ ਸਰਵਿਸ ਕਲੱਬ ਬੱਜੋਆਣਾ ਦਾ ਪੁਨਰ ਗਠਨ ਕੀਤਾ, ਹਰਜਿੰਦਰ ਸਿੰਘ ਬਣੇ ਪ੍ਰਧਾਨ

14 Jan, 2025 05:30 AM

ਨਥਾਣਾ : ਯੂਥ ਸਰਵਿਸ ਕਲੱਬ ਬੱਜੋਆਣਾ ਦਾ ਪੁਨਰ ਗਠਨ ਕੀਤਾ ਗਿਆ ਜਿਸ ਦੇ ਹਰਜਿੰਦਰ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਬਣਾਏ ਗਏ। ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਬਠਿੰਡਾ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਦੇ ਯਤਨਾ ਸਦਕਾ ਕਲੱਬ ਦਾ ਪੁਨਰ ਗਠਨ ਕੀਤਾ ਗਿਆ ਹੈ। ਕਲੱਬ ਦੇ ਮੈਬਰਾਂ ਦੁਆਰਾ ਖੇਡ ਦੇ ਮੈਦਾਨ ਨੂੰ ਵਰਤੋਂਯੋਗ ਬਣਾਉਣ ਲਈ ਉਪਰਾਲਾ ਕਰਨ ਦੀ ਪਹਿਲ ਹੈ। ਉਨ੍ਹਾਂ ਦੱਸਿਆ ਕਿ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਪੱਪਾ,ਖਜਾਨਚੀ ਨਿਰਮਲ ਸਿੰਘ ਸਿੱਧੂ, ਸਕੱਤਰ ਗੁਰਵਿੰਦਰ ਸਿੰਘ, ਸਲਾਹਕਾਰ ਪ੍ਰਿੰਸ ਆਸਟਰੇਲੀਆ, ਗੁਰਜਿੰਦਰ ਸਿੰਘ ,ਜਲੌਰ ਸਿੰਘ ਫੌਜੀ, ਜੀਤਾ ਫੌਜੀ, ਅਰਸ਼ਵਿੰਦਰ ਮਾਨ, ਭਿੰਦਰ ਡੀਪੀ, ਜੋਗਿੰਦਰ ਸਿੰਘ ਸਰਪੰਚ, ਸੁਰਜੀਤ ਸਿੰਘ, ਰਣਜੀਤ ਸਿੰਘ, ਬਹਾਦਰ ਸਿੰਘ ਆਦਿ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੰਟੀ ਖਾਨ, ਬਲਜਿੰਦਰ ਗੁੱਲੂ, ਰਵੀ ਸਿੱਧੂ, ਹਰਵਿੰਦਰ ਸਿੰਘ, ਅਰਮਾਨਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਪਰਮ ਸਿੰਘ, ਸੁਖਚੈਨ ਸਿੰਘ , ਹਰਮਨ ਸਿੰਘ, ਜੋਗਰਾਜ ਸਿੰਘ,ਨਿਰਮਲ ਸਿੰਘ ,ਲਖਵੀਰ ਸਿੰਘ, ਗੁਰਦੀਪ ਸਿੰਘ, ਕੁਲਜੀਤ ਸਿੰਘ ਆਦਿ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ।

Posted By: Daily Suraj Bureau

Latest News