Daily Suraj

ਪੰਜਾਬੀ

ਡੀਸੀ ਨੂੰ ਓਬਰਾਏ ਦੀ ਅਗਵਾਈ 'ਚ ਕਾਰੋਬਾਰੀਆਂ ਦਾ ਵਫਦ ਮਿਲਿਆ

24 Oct, 2020 05:30 AM

ਲੁਧਿਆਣਾ 24 ਅਕਤੂਬਰ(ਰਾਹੁਲ ਪੁਰੀ)ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਓਡੇਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਓਬਰਾਏ ਦੀ ਅਗਵਾਈ 'ਚ ਕਾਰੋਬਾਰੀਆਂ ਦਾ ਵਫਦ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੂੰ ਮਿਲਿਆ। ਉਬਰਾਏ ਦੇ ਨਾਲ ਡੀਸੀ ਨੂੰ ਮਿਲੇ ਭਾਈ ਮੰਨਾ ਸਿੰਘ ਨਗਰ ਐਸੋਸੀਏਸ਼ਨ ਦੇ ਸਰਪ੍ਰਸਤ ਅਮਰਜੀਤ ਸਿੰਘ ਹੈਪੀ, ਪ੍ਰਧਾਨ ਗੁਰਿੰਦਰ ਸਿੰਘ ਜੌਲੀ, ਅਕਾਲ ਮਾਰਕੀਟ ਦੇ ਚੇਅਰਮੈਨ ਅਰਵਿੰਦਰ ਸਿੰਘ ਟੋਨੀ, ਬਾਬੂ ਲਾਲ ਪੋਪਲੀ ਹੌਜ਼ਰੀ ਕਾਰੋਬਾਰੀ ਅਤੇ ਹਰਿੰਦਰਜੀਤ ਸਿੰਘ ਸ਼ਾਈਨ ਰੀਅਲ ਅਸਟੇਟ ਕਾਰੋਬਾਰੀਆਂ ਨੇ ਦੱਸਿਆਂ ਕਿ ਕੋਰੋਨਾ ਮਹਾਂਮਾਰੀ ਸੰਕਟ ਦੌਰਾਨ ਵਪਾਰ ਅਤੇ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਇਸ ਮੁਸ਼ਕਲ ਸਮੇਂ ਵਿਚ ਨਵੇਂ ਟੈਕਸ ਲਗਾਉਣ ਦੀ ਬਜਾਏ, ਸਰਕਾਰ ਨੂੰ ਅਜਿਹੀ ਯੋਜਨਾ ਦਾ ਐਲਾਨ ਕਰਨਾ ਚਾਹੀਦਾ ਹੈ, ਤਾਂ ਜੋ ਵਪਾਰ ਅਤੇ ਉਦਯੋਗ ਪਹਿਲਾਂ ਵਾਗ ਰਫਤਾਰ ਫੜ ਸਕੇ। ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਦੱਸਿਆ ਕਿ ਪੰਜਾਬ ਸਰਕਾਰ ਉਦਯੋਗ ਅਤੇ ਵਪਾਰ ਦੀ ਬੇਹਤਰੀ ਲਈ ਢੁੱਕਵੇਂ ਕਦਮ ਚੁੱਕ ਰਹੀ ਹੈ।

Posted By: Daily Suraj Bureau

Latest News