Daily Suraj

ਪੰਜਾਬੀ

ਰਾਜਾ ਵੜਿੰਗ ਨੇ ਭਾਜਪਾ ਨੂੰ ਲਾਇਆ ‘ਆਪਰੇਸ਼ਨ ਸਿੰਧੂਰ’ ਰਾਹੀਂ ਨਿਸ਼ਾਨੇ 'ਤੇ

05 Jun, 2025 09:34 PM

ਲੁਧਿਆਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ੍ਰੇਸ਼ਨ ਸੰਧੂਰ ਨੂੰ ਲੈ ਕੇ ਭਾਜਪਾ ’ਤੇ ਇਰ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਉਨਾਂ ਕਿਹਾ ਕਿ ‘Operation Sindoor’ ‘Operation Lotus’ ਨਹੀਂ ਹੈ। ਵੜਿੰਗ ਨੇ ਕਿਹਾ ਭਾਜਪਾ ਆਗੂ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ ਜਿਵੇਂ ਉਹ ਖ਼ੁਦ ਸਰਹੱਦ ’ਤੇ ਲੜੇ ਹੋਣ।’

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਐਕਸ ’ਤੇ ਪੋਸਟ ਕੀਤਾ। ਜਿਸ ਵਿਚ ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘Operation Sindoor’ ‘Operation Lotus’ ਨਹੀਂ ਹੈ। ਵੜਿੰਗ ਨੇ ਕਿਹਾ ਭਾਜਪਾ ਆਗੂ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ ਜਿਵੇਂ ਉਹ ਖ਼ੁਦ ਸਰਹੱਦ ’ਤੇ ਲੜੇ ਹੋਣ। 

ਉਨ੍ਹਾਂ ਕਿ ‘ਆਪ’ ਤੇ ਭਾਜਪਾ ਦੋਵੇਂ ‘ਆਪ੍ਰੇਸ਼ਨ ਸਿੰਧੂਰ’ ਦੇ ਨਾਮ ’ਤੇ ਛੋਟੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ‘ਆਪ’ ਦਾ ਸਟੈਂਡ ਇਸ ਦੀ ਸਫ਼ਲਤਾ ’ਤੇ ਸਵਾਲ ਉਠਾਉਣਾ ਵੀ ਸਰਾਸਰ ਗਲਤ ਹੈ। ਉਨ੍ਹਾਂ ਭਾਰਤੀ ਫ਼ੌਜ ਦੀ ਜਿੱਤ ਨੂੰ ਅਪਣੀ ਜਿੱਤ ਨਾ ਦੱਸਣ ਦੀ ਵੀ ਅਪੀਲ ਕੀਤੀ।

ਰਾਜਾ ਵੜਿੰਗ ਨੇ ਟਵੀਟ ’ਚ ਲਿਖਿਆ ‘ਅਸੀਂ ‘Operation Lotus’ ਦੌਰਾਨ ਤੁਹਾਡੇ ਦੁਆਰਾ ਵਰਤੇ ਗਏ ਗੰਦੇ ਹੁਨਰ ਨੂੰ ਸਵੀਕਾਰ ਕਰਦੇ ਹਾਂ ਪਰ ਕ੍ਰਿਪਾ ਕਰ ਕੇ ਸਾਡੀਆਂ ਰੱਖਿਆ ਬਲਾਂ ਦੀ ਸ਼ਾਨ ਤੇ ਮਾਣ ਲਈ ਉਨ੍ਹਾਂ ਦੀ ਜਿੱਤ ਨੂੰ ਅਪਣੀ ਜਿੱਤ ਦੱਸਣ ਦੀ ਕੋਸ਼ਿਸ਼ ਨਾ ਕਰੋ। ਸਾਰੀ ਦੁਨੀਆਂ ਜਾਣਦੀ ਹੈ ਕਿ ਤੁਸੀਂ ਕਿੰਨੇ “ਬਹਾਦਰ” ਹੋ ਅਤੇ ਤੁਸੀਂ ਕਿੰਨੀ “ਬਹਾਦਰੀ” ਨਾਲ ਆਤਮ ਸਮਰਪਣ ਕੀਤਾ।’

#OperationSindhoor #RajaWarring #CongressVsBJP #BJPPolitics #IndianDemocracy #PoliticalNews #PunjabPolitics #BreakingNews


Posted By: Daily Suraj Bureau

Latest News