Daily Suraj

ਪੰਜਾਬੀ

ਲੁਧਿਆਣਾ ਵਿਚ 200 ਕਰੋੜ ਰੁਪਏ ਦੇ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ, ਤਿੰਨ ਕਾਬੂ

04 Nov, 2020 05:30 AM

ਲੁਧਿਆਣਾ, 4 ਨਵੰਬਰ (ਜੱਗੀ) -ਐਸ.ਟੀ.ਐਫ. ਦੀ ਪੁਲਿਸ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 200 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਅਤੇ ਆਈਸ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ 28 ਕਿੱਲੋ ਹੈਰੋਇਨ ਤੇ 6 ਕਿੱਲੋ ਆਈਸ ਸ਼ਾਮਲ ਹੈ। ਇਸ ਦਾ ਵਿਸਥਾਰਿਤ ਖੁਲਾਸਾ ਆਈ.ਜੀ. ਆਰ.ਕੇ ਜੈਸਵਾਲ ਵਲੋਂ ਕੁਝ ਦੇਰ ਬਾਅਦ ਕੀਤਾ ਜਾ ਰਿਹਾ ਹੈ।

Posted By: Daily Suraj Bureau

Latest News