ਕਲਾਸਰੂਮ ਉਸਾਰੀ ਘੁਟਾਲੇ 'ਚ ਈ.ਡੀ. ਦੀ ਵੱਡੀ ਕਾਰਵਾਈ
ਨਵੀਂ ਦਿੱਲੀ : ‘ਆਪ’ ਸਰਕਾਰ ਦੌਰਾਨ ਹੋਏ ਕਲਾਸਰੂਮ ਉਸਾਰੀ ਘੁਟਾਲੇ ਦੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਸੰਘੀ ਜਾਂਚ ਏਜੰਸੀ ਨੇ ਦਿੱਲੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਦੀ ਐੱਫਆਈਆਰ ਦਾ ਨੋਟਿਸ ਲੈਂਦੇ ਹੋਏ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਅਪਰਾਧਿਕ ਮਾਮਲਾ ਦਰਜ ਕਰਨ ਤੋਂ ਬਾਅਦ ਇਹ ਤਲਾਸ਼ੀ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਇਸ ਤਹਿਤ ਠੇਕੇਦਾਰਾਂ ਅਤੇ ਨਿੱਜੀ ਸੰਸਥਾਵਾਂ ਦੇ ਘੱਟੋ-ਘੱਟ 37 ਅਹਾਤਿਆਂ ਨੂੰ ਈਡੀ ਅਧਿਕਾਰੀਆਂ ਵੱਲੋਂ ਕਵਰ ਕੀਤਾ ਜਾ ਰਿਹਾ ਹੈ।
#DelhiClassroomScam #EDRaids #AAPGovt #FinancialIrregularities #EducationScam #CorruptionProbe #DelhiNews #EnforcementDirectorate
Posted By: Daily Suraj Bureau