*ਨਵ ਨਿਯੁਕਤ ਪ੍ਰਧਾਨ ਰੋਟਰੀਅਨ ਡਾ. ਪ੍ਰਗਿਆ ਸ਼ਰਮਾ ਨੂੰ ਕੀਤਾ ਗਿਆ ਸਨਮਾਨਿਤ
ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ ਹੀ ਅਸਲ ਮਨੁੱਖੀ ਸੇਵਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀਅਨ ਅਨੀਲ ਸਿੰਗਲ ਡੀਸਟ੍ਰਿਕ ਗਵਰਨਰ 3070 ਨੇ ਬੀਤੀ ਸ਼ਾਮ ਫੈਂਕਲਟੀ ਕਲੱਬ ਪੀ.ਏ.ਯੂ ਲੁਧਿਆਣਾ ਵਿਖੇ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੇ ਵੱਲੋਂ ਆਯੋਜਿਤ ਕੀਤੀ ਗਈ ਇੰਸਟਾਲੇਸ਼ਨ ਸੈਰਾਮਨੀ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੇ ਸਮੂਹ ਮੈਬਰਾਂ ਤੇ ਕਲੱਬ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਸਮਾਜ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਮਨੁੱਖੀ ਸੇਵਾ ਮੁਹਿੰਮ ਇੱਕਲੋਤੇ ਇਸਤਰੀਆਂ ਦੇ ਅਧਾਰਿਤ ਬਣੇ ਕਲੱਬ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਵੱਲੋ ਚਲਾਈ ਜਾ ਰਹੀ ਹੈ।ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ। ਜਿਸ ਦੇ ਲਈ ਮੈ ਕਲੱਬ ਦੀਆਂ ਇਸਤਰੀ ਰੋਟਰੀਅਨ ਮੈਬਰਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।ਇਸ ਮੌਕੇ ਰੋਟਰੀਅਨ ਅਨੀਲ ਸਿੰਗਲ ਡੀਸਟ੍ਰਿਕ ਗਵਰਨਰ 3070 ਨੇ ਸਮੂਹ ਰੋਟਰੀਅਨ ਮੈਬਰਾਂ ਨੂੰ ਜ਼ੋਰਦਾਰ ਸੱਦਾ ਦੇਦਿਆ ਹੋਇਆ ਕਿਹਾ ਕਿ ਰੋਟਰੀ ਕਲੱਬ ਨੂੰ ਉਹ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਵੱਧ ਤੋ ਵੱਧ ਇਸਤਰੀਆਂ ਤੇ ਨੌਜਵਾਨਾਂ ਨੂੰ ਕਲੱਬ ਨਾਲ ਜੋੜਨ ਦਾ ਉਪਰਾਲਾ ਕਰਨ ਤਾਂ ਕਿ ਮਨੁੱਖੀ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕੀਤਾ੍ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੀ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਡਾ. ਪ੍ਰਗਿਆ ਸ਼ਰਮਾ, ਸੈਕਟਰੀ ਮਨਇੰਦਰ ਕੌਰ, ਵਾਇਸ ਪ੍ਰਧਾਨ ਡਾ. ਤੇਜਪ੍ਰੀਤ ਕੰਗ,ਖਜਾਨਚੀ ਕਿਰਨ ਗੁਪਤਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਆਪਣੀ ਦਿਲੀ ਮੁਬਾਰਕਬਾਦ ਦਿੱਤੀ ਅਤੇ ਕਲੱਬ ਵੱਲੋ ਪਿਛਲੇ ਸਮੇਂ ਦੌਰਾਨ ਵਿੱਦਿਆ,ਇਸਤਰੀ ਸਿਹਤ, ਮੈਟਲ ਹੈਲਥ ਅਤੇ ਚੌਗਿਰਦੇ ਦੀ ਸੰਭਾਲ ਪ੍ਰਤੀ ਕੀਤੇ ਗਏ ਸਮੂਹ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੇ ਨਵ ਨਿਯੁਕਤ ਸੈਕਟਰੀ ਰੋਟਰੀਅਨ ਮਨਇੰਦਰ ਕੌਰ ਨੇ ਰੋਟਰੀ ਕਲੱਬ ਲੁਧਿਆਣਾ ਹਰਮੋਨੀ ਵੱਲੋ ਪਿਛਲੇ ਅਰਸੇ ਦੌਰਾਨ ਕੀਤੇ ਗਏ ਸਮੂਹ ਸਮਾਜ ਸੇਵੀ ਕਾਰਜਾਂ ਦੀ ਰਿਪੋਰਟ ਅਤੇ ਨਵੇਂ ਸਲ ਅੰਦਰ ਆਰੰਭ ਕੀਤੇ ਜਾ ਰਹੇ ਪ੍ਰੋਜੈਕਟਾਂ ਦਾ ਸਮੁੱਚਾ ਬਿਊਰਾ ਰੋਟਰੀਅਨ ਅਨੀਲ ਸਿੰਗਲ ਡੀਸਟ੍ਰਿਕ ਗਵਰਨਰ 3070 ਅਤੇ ਰੋਟਰੀ ਕਲੱਬ ਹਰਮੋਨੀ ਦੇ ਮੈਬਰਾਂ ਸਾਹਮਣੇ ਪੇਸ਼ ਕੀਤਾ।ਇਕੱਤਰਤਾ ਦੌਰਾਨ ਰੋਟਰੀਅਨ ਰੋਟਰੀਅਨ ਅਨੀਲ ਸਿੰਗਲ ਡੀਸਟ੍ਰਿਕ ਗਵਰਨਰ 3070 ਨੇ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਰੋਟਰੀਅਨ ਡਾ. ਪ੍ਰਗਿਆ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀਮਤੀ ਸੋਨੀਆ ਸਿੰਗਲ,ਰੋਟਰੀਅਨ ਨਰੇਸ਼ ਆਨੰਦ (ਡਿਸਟ੍ਰਿਕਟ ਸੈਕਟਰੀ )ਕਲੱਬ ਦੀ ਸਾਬਕਾ ਪ੍ਰਧਾਨ ਰੋਟਰੀਅਨ ਮੈਡਮ ਡਾ.ਪਰਮ ਸੈਨੀ,ਰੋਟਰੀਅਨ ਆਤਮਜੀਤ ਸਿੰਘ, ਰੋਟਰੀਅਨ ਮਨਮੋਹਨ ਸਿੰਘ ਕਲਾਨੌਰੀ, ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ, ਰੋਟਰੀਅਨ ਰਜਤਦੀਪ ਬਾਹਰੀ ( ਸਹਾਇਕ ਗਵਰਨਰ) ਰੋਟਰੀਅਨ ਰਣਜੀਤ ਸਿੰਘ ਨੈਸ਼ਨਲ ਐਵਾਰਡੀ, ਰੋਟਰੀਅਨ ਅਜੈਬ ਸਿੰਘ, ਰੋਟਰੀਅਨ ਦਲਜੀਤ ਸਿੰਘ, ਰੋਟਰੀਅਨ ਮਲਕੀਅਤ ਸਿੰਘ ਔਲਖ,ਨਮੀਤਾ ਰਾਜ ਸਿੰਘ, ਡਾ. ਅਜੰਲੀ ਸ਼ਾਹ, ਡਾ. ਗੁਰਮੀਤ ਰਤਨ, ਆਸ਼ੂ ਕਪੂਰ,ਤਸਕੀਨ ਅਖ਼ਤਰ, ਮਨਜ਼ਰੀ ਸ਼ਰਮਾ, ਦਿਲਰੂਪ ਕੌਰ,ਸਮੇਤ ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਦੇ ਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Posted By: Daily Suraj Bureau