Daily Suraj

ਪੰਜਾਬੀ

ਚੰਡੀਗੜ੍ਹ ’ਚ ਕੋਰੋਨਾ ਕਾਰਨ ਪਹਿਲੀ ਮੌਤ

28 May, 2025 09:04 PM

ਚੰਡੀਗੜ੍ਹ : ਕੋਰੋਨਾ ਨੇ ਦੁਨੀਆਂ ’ਚ ਇੱਕ ਵਾਰ ਫਿਰ ਫੈਲਣਾ ਸ਼ੁਰੂ ਕਰ ਦਿੱਤਾ ਹੈ। ਸ਼ੁਰੂ ਸ਼ੁਰੂ ਵਿਚ ਭਾਰਤ ਤੋਂ ਬਾਹਰ ਮਾਮਲੇ ਰਿਪੋਰਟ ਕੀਤੇ ਗਏ ਪਰ ਕੋਰੋਨਾ ਨੂੰ ਦੇਸ਼ ਵਿਚ ਬਹੁਤੇ ਦਿਨ ਨਾ ਲੱਗੇ । ਇਸ ਵੇਲੇ ਦੇਸ਼ ਵਿਚ 1000 ਤੋਂ ਉਪਰ ਕੋਰੋਨਾ ਦੇ ਸਰਗਰਮ ਮਾਮਲੇ ਹਨ। ਕਈ ਮਾਮਲੇ ਤਾਂ ਅਜੇ ਮੁੱਢਲੀ ਸਟੇਜ ਵਿਚ ਹੀ ਹਨ। ਜਿਨ੍ਹਾਂ ਦਾ ਇਲਾਜ ਜਾਰੀ ਹੈ।

ਪਰ ਹੁਣੇ ਹੁਣੇ ਚੰਡੀਗੜ੍ਹ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਦਮ ਤੋੜ ਦਿੱਤਾ ਹੈ। ਉਹ ਪਿਛਲੇ ਚਾਰ ਦਿਨਾਂ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਸੀ ਤੇ ਉਸ  ਨੂੰ ਸਾਹ ਲੈਣ ਵਿਚ ਸਮੱਸਿਆ ਆ ਰਹੀ ਸੀ। ਮ੍ਰਿਤਕ ਵਿਅਕਤੀ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਮਹਿਜ 40 ਸਾਲ ਦੀ ਸੀ। 

#ChandigarhCovidDeath #CovidFirstDeath #Coronavirus #Covid19India #StaySafe #CovidProtocols #ChandigarhNews #HealthAlert #PandemicUpdate #FightCorona


Posted By: Daily Suraj Bureau

Latest News