Daily Suraj

ਪੰਜਾਬੀ

ਕੈਪਟਨ ਅਮਰਿੰਦਰ ਸਿੰਘ ਖਿਲਾਫ਼ ‘ਆਪ’ ਆਗੂ ਨੀਲ ਗਾਰਗ ਦੇ ਤੀਖੇ ਬਿਆਨ

26 Jul, 2025 10:37 PM

ਨਵੀਂ ਦਿੱਲੀ  : ‘ਆਪ’ ਨੇਤਾ ਨੀਲ ਗਰਗ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਉਨ੍ਹਾਂ ਨੇ ਕੈਪਟਨ ’ਤੇ ਬਿਕਰਮ ਮਜੀਠੀਆ ਦੇ ਹੱਕ ਵਿਚ ਫੇਸਬੁੱਕ 'ਤੇ ਪੋਸਟ ਪਾਉਣ ਲਈ ਸਵਾਲ ਖੜੇ ਕੀਤੇ ਹਨ।

‘ਆਪ’ ਨੇਤਾ ਨੀਲ ਗਰਗ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲਾਂ ਦੇ ਘੇਰੇ ’ਚ ਲੈਂਦਿਆਂ ਕਿਹਾ ਕਿ ਕੈਪਟਨ ਨੇ ਕਾਂਗਰਸ ਸਰਕਾਰ ਸਮੇਂ ਜਦ ਉਹ ਮੁੱਖ ਮੰਤਰੀ ਸਨ, ਉਸ ਸਮੇਂ ਉਨ੍ਹਾਂ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਕਿ ਉਹ ਚਾਰ ਹਫ਼ਤਿਆਂ ਵਿਚ ਪੰਜਾਬ ਤੋਂ ਨਸ਼ਾ ਖ਼ਤਮ ਕਰ ਦੇਣਗੇ। ਉਨ੍ਹਾਂ ਨੇ ਨਸ਼ਾ ਤਾਂ ਖ਼ਤਮ ਨਹੀਂ ਕੀਤਾ, ਪਰ ਪੰਜਾਬ ਨੂੰ ਜ਼ਰੂਰ ਬਰਬਾਦ ਕਰ ਦਿਤਾ।

ਅੱਜ ਕੈਪਟਨ ਅਮਰਿੰਦਰ ਦੀ ਬਿਕਰਮ ਮਜੀਠੀਆ ਦੇ ਹੱਕ ਵਿਚ ਪਾਈ ਪੋਸਟ ਇਹ ਸਾਬਤ ਕਰਦੀ ਹੈ ਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੇ ਨਸ਼ਾ ਤਸਕਰੀ ਨੂੰ ਸ਼ਹਿ ਦਿਤੀ ਹੈ। ਇਹ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਨਸ਼ੇ ਦੇ ਵਿਰੁਧ ਅਸਲ ਲੜਾਈ ਲੜ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਨੂੰ ਇਸ ਪੋਸਟ 'ਤੇ ਅਪਣੀ ਸਫ਼ਾਈ ਦੇਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਨੇ ਬਿਕਰਮ ਮਜੀਠੀਆ ਦੇ ਹੱਕ ਵਿਚ ਫੇਸਬੁੱਕ 'ਤੇ ਪਾਈ ਪੋਸਟ ਸੀ, ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਬਿਕਰਮ ਮਜੀਠੀਆ ਨੂੰ ਪ੍ਰੇਸ਼ਾਨ ਕਰਨਾ ‘ਆਪ’ ਦੀਆਂ ਅਣਮਨੁੱਖੀ ਚਾਲਾਂ ਨੂੰ ਦਰਸਾਉਂਦਾ ਹੈ। ਜਿਸ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ।

#NeilGarg #CaptainAmarinderSingh #AAP #PunjabPolitics #PoliticalNews #BreakingNews


Posted By: Daily Suraj Bureau

Latest News