ਪੁਲਵਾਮਾ ਹਮਲਾ: ਸਾਨੂੰ ਨਹੀਂ ਕਰਨੀ ਚਾਹੀਦੀ ਇਸ ’ਤੇ ਸਿਆਸਤ- ਮਹਿਬੂਬਾ ਮੁਫ਼ਤੀ

ਪੁਲਵਾਮਾ ਹਮਲਾ: ਸਾਨੂੰ ਨਹੀਂ ਕਰਨੀ ਚਾਹੀਦੀ ਇਸ ’ਤੇ ਸਿਆਸਤ- ਮਹਿਬੂਬਾ ਮੁਫ਼ਤੀ

ਸ੍ਰੀਨਗਰ : ਪੁਲਵਾਮਾ ਹਮਲੇ ’ਤੇ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੱਲ੍ਹ ਪਹਿਲਗਾਮ ਵਿਚ ਹੋਇਆ ਹਮਲਾ ਸਿਰਫ਼ ਮਾਸੂਮ ਸੈਲਾਨੀਆਂ ’ਤੇ ਹਮਲਾ ਨਹੀਂ ਸੀ, ਸਗੋਂ ਜੰਮੂ-ਕਸ਼ਮੀਰ ਦੇ ਲੋਕਾਂ ’ਤੇ ਹਮਲਾ ਸੀ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਕੇਂਦਰੀ ਗ੍ਰਹਿ ਮੰਤਰੀ ਇਥੇ ਆਏ ਹਨ ਤੇ ਮੈਂ ਉਨ੍ਹਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਵਿਚ ਸ਼ਾਮਿਲ ਲੋਕਾਂ ਦਾ ਪਤਾ ਲਗਾਉਣ ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾ ਸਕੇ। ਸਾਨੂੰ ਇਸ ਸਮੇਂ ਰਾਜਨੀਤੀ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਇਕ ਵਾਰ ਫਿਰ ਆਪਣੇ ਦੇਸ਼ ਦੇ ਲੋਕਾਂ ਤੋਂ ਮੁਆਫ਼ੀ ਮੰਗਣਾ ਚਾਹੁੰਦੀ ਹਾਂ ਅਤੇ ਆਪਣੀ ਸ਼ਰਮਿੰਦਗੀ ਪ੍ਰਗਟ ਕਰਨਾ ਚਾਹੁੰਦੀ ਹਾਂ।

#PulwamaAttack #MehboobaMufti #NoPoliticsOnTerror #RespectMartyrs #KashmirNews #PeaceAndUnity #IndianPolitics #PulwamaMartyrs #NationalSecurity