Daily Suraj

ਪੰਜਾਬੀ

ਕੁਵੈਤ ਨੇ 37 ਹਜ਼ਾਰ ਲੋਕਾਂ ਦੀ ਨਾਗਰਿਕਤਾ ਕੀਤੀ ਰੱਦ

26 May, 2025 09:08 PM

ਕੁਵੈਤੀ : ਕੁਵੈਤੀ ਸਰਕਾਰ ਨੇ 26,000 ਔਰਤਾਂ ਸਮੇਤ 37,000 ਤੋਂ ਵੱਧ ਲੋਕਾਂ ਦੀ ਨਾਗਰਿਕਤਾ ਰੱਦ ਕਰ ਦਿਤੀ ਹੈ। ਇਸ ਕਦਮ ਨੂੰ ਅਮੀਰ ਸ਼ੇਖ ਮਸ਼ਾਲ ਅਲ-ਅਹਿਮਦ ਅਲ-ਸਬਾਹ ਦੇ ਸੁਧਾਰਵਾਦੀ ਏਜੰਡੇ ਦਾ ਹਿੱਸਾ ਦਸਿਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਸਿਰਫ਼ ਉਨ੍ਹਾਂ ਲੋਕਾਂ ਨੂੰ ਨਾਗਰਿਕਤਾ ਦੇਣਾ ਹੈ ਜਿਨ੍ਹਾਂ ਦੇ ਕੁਵੈਤ ਨਾਲ ਖ਼ੂਨ ਦੇ ਰਿਸ਼ਤੇ ਹਨ। ਵਿਆਹ ਰਾਹੀਂ ਨਾਗਰਿਕਤਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਖਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਹੈ।

1987 ਤੋਂ ਲੈ ਕੇ, ਹਜ਼ਾਰਾਂ ਅਜਿਹੀਆਂ ਔਰਤਾਂ ਨੂੰ ਨਾਗਰਿਕਤਾ ਦਿਤੀ ਗਈ ਸੀ, ਜੋ ਹੁਣ ਰੱਦ ਕੀਤੀ ਜਾ ਰਹੀ ਹੈ। ਨਾਗਰਿਕਤਾ ਰੱਦ ਕਰਨ ਤੋਂ ਪ੍ਰਭਾਵਿਤ ਲੋਕ ਹੁਣ ਕਾਨੂੰਨੀ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਬੈਂਕ ਖਾਤੇ ਫਰੀਜ਼ ਕੀਤੇ ਜਾ ਰਹੇ ਹਨ, ਪੈਨਸ਼ਨਾਂ ਰੋਕੀਆਂ ਜਾ ਰਹੀਆਂ ਹਨ ਅਤੇ ਪਛਾਣ ਗੁਆਉਣ ਦਾ ਦਰਦ ਸਪੱਸ਼ਟ ਹੁੰਦਾ ਜਾ ਰਿਹਾ ਹੈ।

#KuwaitCitizenship #CitizenshipRevoked #KuwaitNews #ImmigrationLaw #MiddleEastNews #KuwaitPolicy #IdentityCrisis #LegalAction

Latest News