Daily Suraj

ਪੰਜਾਬੀ

ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਹੋਈ ਮੀਟਿੰਗ

29 Jan, 2026 05:41 PM

ਲੌਂਗੋਵਾਲ,(ਜਗਸੀਰ ਸਿੰਘ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਵੱਲੋਂ ਅੱਜ ਕਿਲ੍ਹਾ ਭਰੀਆਂ ਵਿਖੇ ਜ਼ਿਲਾ ਸੰਗਰੂਰ ਦੀ ਮੀਟਿੰਗ ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਕਿਹਾ ਕੇਂਦਰ ਦੀ ਸਰਕਾਰ ਲਗਾਤਾਰ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਤੇ ਲੋਕ ਵਿਰੋਧੀ ਕਾਨੂੰਨ ਧੜਾਧੜ ਲੋਕਾਂ ਉੱਪਰ ਦਿਨੋ ਦਿਨ ਨਵੇਂ ਹਮਲੇ ਦੇ ਰੂਪ ਵਿੱਚ ਲੈਕੇ ਆ ਰਹੀ ਹੈ।ਬਿਜਲੀ ਬਿਲ 2025 ਜਿਹਦੇ ਨਾਲ ਕਿਸਾਨਾਂ ਤੇ ਗਰੀਬ ਲੋਕਾਂ ਦੇ ਕੋਲੋਂ ਬਿਜਲੀ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਬਿਜਲੀ ਦਾ ਖੇਤਰ ਪੂਰੀ ਤਰ੍ਹਾਂ ਕਾਰਪੋਰੇਟ ਅਧੀਨ ਚਲਿਆ ਜਾਵੇਗਾ ਫਿਰ ਕਾਰਪੋਰੇਟ ਘਰਾਣੇ ਮਹਿੰਗੇ ਭਾਅ ਦੇ ਉੱਪਰ ਬਿਜਲੀ ਜਿਹੜੀ ਲੋਕਾਂ ਨੂੰ ਮਨ ਮਰਜ਼ੀ ਦੇ ਭਾਅ ਵੇਚਣਗੇ ਤੇ ਖੇਤਾਂ ਦੀ ਬਿਜਲੀ ਤੇ ਮਿਲਦੀ ਸਬਸਿਡੀ ਇਹ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਇਹਨਾਂ ਸਾਰੇ ਬਿੱਲਾਂ ਨੂੰ ਭਾਵੇਂ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਕਿ ਮੁੱਖ ਮੰਤਰੀ ਟਵੀਟ ਕਰਕੇ ਬਿਜਲੀ ਬਿਲ ਦਾ ਵਿਰੋਧ ਕਰ ਰਹੇ ਹਨ ਪਰ ਬਿਜਲੀ ਬਿੱਲ ਨੂੰ ਜਿੱਥੇ ਵਿਸ਼ੇਸ਼ ਸਦਨ ਸੱਦ ਕੇ ਮੁੱਢੋਂ ਰੱਦ ਕੀਤਾ ਜਾਣਾ ਚਾਹੀਦਾ ਸੀ ਉਹ ਸਿਰਫ ਟਵੀਟ ਕਰਕੇ ਕੰਮ ਸਾਰ ਰਹੇ ਹਨ। ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ 5 ਫਰਵਰੀ ਨੂੰ ਪੰਜਾਬ ਦੇ ਮੰਤਰੀਆਂ ਤੇ ਐਮ ਐਲ ਏ ਦੇ ਇੱਕ ਦਿਨ ਦੇ ਘਿਰਾਓ ਦੇ ਪ੍ਰੋਗਰਾਮ ਦੇ ਸੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੀ ਸ਼ਹਿ ਤੇ ਸ਼ੰਭੂ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਉਜਾੜ ਕੇ ਤਕਰੀਬਨ 4 ਕਰੋੜ ਦਾ ਨੁਕਸਾਨ ਕੀਤਾ ਗਿਆ। ਉਸ ਨੁਕਸਾਨ ਦੀ ਭਰਭਾਈ ਸਮੇਤ ਕਿਸਾਨਾਂ ਤੇ ਪੲਏ ਪਰਾਲੀ ਦੇ ਪਰਚੇ ਤੇ ਕਿਸਾਨ ਆਗੂਆਂ ਤੇ ਪਿਛਲੇ ਸਮੇਂ ਵਿੱਚ ਰੇਲਵੇ ਤੇ ਹੋਰ ਪਾਏ ਪਰਚੇ ਰੱਦ ਕਰਵਾਉਣ ਲਈ ਨਾਲ ਦੀ ਨਾਲ ਜੋ ਪੁਲਿਸ ਰਾਜ ਸਥਾਪਤ ਕਰਕੇ ਕਿਸਾਨਾਂ ਮਜ਼ਦੂਰਾਂ ਤੇ ਜ਼ਬਰ ਕਰਕੇ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ।ਉਸ ਦਹਿਸ਼ਤ ਨੂੰ ਤੋੜਨ ਲਈ ਵੱਡੀ ਗਿਣਤੀ ਕਿਸਾਨ ਮਜ਼ਦੂਰ ਮਾਵਾਂ ਭੈਣਾਂ ਮੁੱਖ ਮੰਤਰੀ ਦੀ ਕੋਠੀ ਅੱਗੇ ਵੱਡੀ ਗਿਣਤੀ ਕਾਫ਼ਲੇ ਲੈਕੇ ਪਹੁੰਚਣਗੇ।ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਆਗੂ ਜਸਵੀਰ ਮੈਦੇਵਾਸ, ਹੈਪੀ ਨਮੋਲ, ਹਰਦੇਵ ਕੁਲਾਰ,ਅਮਰ ਲੌਂਗੋਵਾਲ, ਰਾਜਪਾਲ ਮੰਗਵਾਲ,ਸੁਖਵਿੰਦਰ ਪੇਧਨੀ, ਔਰਤ ਆਗੂ ਕਰਮਜੀਤ ਕੌਰ ਤੇ ਬਲਾਕਾਂ ਦੇ ਪ੍ਰਧਾਨ ਸਕੱਤਰ ਆਦਿ ਹਾਜ਼ਰ ਸਨ।

Posted By: Daily Suraj Bureau

Latest News