Daily Suraj

ਪੰਜਾਬੀ

ਸਕੂਲ ਖੁੱਲ੍ਹੇ, ਬੱਚਿਆਂ ਦੀ ਹਾਜ਼ਰੀ ਨਾ ਮਾਤਰ

19 Oct, 2020 05:30 AM

ਜਲੰਧਰ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜ਼ਿਲ੍ਹੇ 'ਚ ਪਿਛਲੇ ਸੱਤ ਮਹੀਨੇ ਤੋਂ ਬੰਦ ਪਏ ਸਰਕਾਰੀ ਸਕੂਲ ਅੱਜ ਖੁੱਲ੍ਹ ਗਏ ਪਰ ਸਕੂਲਾਂ 'ਚ ਨਾਮਾਤਰ ਵਿਦਿਆਰਥੀ ਹੀ ਪੁੱਜੇ। ਕਈ ਸਕੂਲਾਂ 'ਚ ਕੋਈ ਵੀ ਵਿਦਿਆਰਥੀ ਨਹੀਂ ਆਇਆ ਜਦੋਂਕਿ ਅਧਿਆਪਕ ਦੀ ਉਡੀਕ 'ਚ ਗੇਟ ਉੱਪਰ ਨਜ਼ਰਾਂ ਲਾਈ ਬੈਠੇ ਸਨ। ਵਿਦਿਆਰਥੀਆਂ ਦੀ ਸਕੂਲਾਂ 'ਚ ਆਉਣ ਦੀ ਨਾਮਾਤਰ ਸੰਖਿਆ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਲੋਕਾਂ 'ਚ ਹਾਲੇ ਕੋਰੋਨਾ ਵਾਇਰਸ ਮਹਾਮਾਰੀ ਦੀ ਦਹਿਸ਼ਤ ਹੈ ਤੇ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ 'ਚ ਰੁਚੀ ਨਹੀਂ ਦਿਖਾ ਰਹੇ।

Posted By: Daily Suraj Bureau

Latest News