Daily Suraj

ਪੰਜਾਬੀ

ਗੁਰਦਾਸਪੁਰ : ਸੰਨੀ ਦਿਉਲ ਦਾ ਰੋਡ ਸ਼ੋਅ ਹੋਇਆ ਸ਼ੁਰੂ

02 May, 2019 05:30 AM

ਗੁਰਦਾਸਪੁਰ, 02 ਮਾਈ 2019 - ਲੋਕ ਸਭਾ ਚੋਣਾਂ 2019 ਨੂੰ ਲੈ ਕੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਅਤੇ ਫ਼ਿਲਮੀ ਅਦਾਕਾਰ ਅਜੇ ਸਿੰਘ ਧਰਮਿੰਦਰ ਦਿਉਲ ਉਰਫ ਸੰਨੀ ਦਿਉਲ ਵਲੋਂ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਕੀਤਾ ਜਾਣ ਵਾਲਾ ਰੋਡ ਸ਼ੋਅ ਸ਼ੁਰੂ ਹੋ ਚੁਕਾ ਹੈ।ਭਾਰਤ ਪਾਕਿਸਤਾਨ ਸਰਹੱਦ 'ਤੇ ਵੱਸੇ ਕਸਬਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਏ ਇਸ ਰੋਡ ਸ਼ੋਅ ਤੋਂ ਪਹਿਲਾਂ ਸੰਨੀ ਦਿਓਲ ਏਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸੰਨੀ ਨੂੰ ਸਿਰੋਪਾਓ ਅਤੇ ਕਿਰਪਾਨ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਦ ਸੰਨੀ ਦਿਓਲ ਆਪਣੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਨਾਲ ਡੇਰਾ ਬਾਬਾ ਨਾਨਕ ਵਿੱਖੇ ਕਰਤਾਰਪੁਰ ਕਾਰੀਡੋਰ ਦਾ ਜਾਇਜ਼ਾ ਲੈਣ ਪਹੁੰਚੇ। ਜਿੱਥੇ ਓਹਨਾ ਨੇ ਸਬੰਧਿਤ ਅਧਿਕਾਰੀਆਂ ਕੋਲੋਂ ਕਾਰੀਡੋਰ ਨਿਰਮਾਣ ਬਾਰੇ ਪੁਰੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਦ ਸੰਨੀ ਦਿਉਲ ਦਾ ਕਾਫਲਾ ਸ਼੍ਰੀ ਧਿਆਨਪੁਰ ਧਾਮ ਲਈ ਰਵਾਨਾ ਹੋ ਗਿਆ।ਧਿਆਨਪੁਰ ਵਿਖੇ ਨਤਮਸਤਕ ਹੋਣ ਤੋਂ ਬਾਦ ਇਹ ਰੋਡ ਸ਼ੋਅ ਸ਼੍ਰੀ ਪੰਡੋਰੀ ਧਾਮ ਗੁਰਦਾਸਪੁਰ, ਕਾਹਨੂੰਵਾਨ ਚੋਂਕ ਗੁਰਦਾਸਪੁਰ, ਦੀਨਾ ਨਗਰ ਅਤੇ ਭੋਆ ਤੋਂ ਹੁੰਦਾ ਹੋਇਆ ਦੇਰ ਸ਼ਾਮ ਪਠਾਨਕੋਟ ਪਹੁੰਚਣ ਦੀ ਉਮੀ ਹੈ। ਜਿਸ ਦੌਰਾਨ ਪਠਾਨਕੋਟ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਿਆਂ ਹੋਇਆਂ ਰਾਤ 10 ਵਜੇ ਇਸ ਰੋਡ ਸ਼ੋਅ ਦੀ ਸਮਾਪਤ ਕੀਤੇ ਜਾਣ ਦੀ ਸੰਭਾਵਨਾ ਹੈ।

Posted By: Daily Suraj Bureau

Latest News