Daily Suraj

ਪੰਜਾਬੀ

ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਜੀ ਦੇ ਪੀਏ ਸ੍ਰੀ ਭੱਲਾ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਦੱਤਾ ਨੇ ਕੀਤਾ ਉਦਘਾਟਨ

24 Nov, 2020 05:30 AM

ਮੰਡੀ ਗੋਬਿੰਦਗੜ੍ਹ, 24 ਨਵੰਬਰ(ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)-Ñਲੋਹਾ ਨਗਰੀ ਮੰਡੀ ਗੋਬਿੰਦਗੜ• ਦੇ ਵਾਰਡ ਨੰਬਰ 21 ਨਵੇਂ ਦੇ ਨੰਬਰਦਾਰ ਬਲਕਾਰ ਸਿੰਘ ਅਤੇ ਸਮੂਹ ਸਾਥੀਆਂ ਵਲੋ ਕੱਚਾ ਸ਼ਾਤੀ ਨਗਰ ਅਤੇ ਸ਼ਹਿਰ 'ਚ ਨਵੇਂ ਆਏ ਇਲਾਕਿਆਂ ਦੇ ਲੋਕਾਂ ਨੂੰ ਨਰਕਾ ਵਿੱਚੋਂ ਕੱਢਣ ਦੇ ਮਕਸਦ ਨਾਲ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ.ਏ ਸ੍ਰੀ ਰਾਮ ਕ੍ਰਿਸ਼ਨ ਭੱਲਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਦੱਤਾ ਵਲੋਂ ਸੀਵਰੇਜ਼ ਸਪਲਾਈ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਦਾ ਜ਼ਾਲ ਵਿਛਾਉਣ ਦਾ ਉਦਘਾਟਨ ਕਰਨ ਲਈ ਵਿਸੇਸ਼ ਤੋਰ ਤੇ ਗੋਬਿੰਦਗੜ• ਦੇ ਡਿਸਪੋਜਲ ਰੋਡ ਤੇ ਪੁੱਜੇ ਜਿੱਥੇ ਉਨ੍ਰਾਂ ਦਾ ਨੰਬਰਦਾਰ ਬਲਕਾਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਨਿਘਾ; ਸਵਾਗਤ ਅਤੇ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ ਂਿÂਸ ਸ੍ਰੀ ਭੱਲਾ ਅਤੇ ਸ੍ਰੀ ਦੱਤਾ ਨੇ ਆਪਣੇ ਹੱਥੀ ਟੱਕ ਲਗਾ ਕੇ ਉਦਘਾਟਨ ਕੀਤਾ ਅਤੇ ਇਸ ਮੋਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕੱਚਾ ਦਲੀਪ ਨਗਰ ਅਤੇ ਉਨ੍ਹਾਂ ਦੇ ਨਾਲ ਲਗਦੇ ਇਲਾਕਿਆਂ ਦੀ ਬਹੁਤ ਲੰਬੇ ਸਮੇਂ ਤੋਂ ਇਸ ਦੀ ਮੰਗ ਸੀ ਜੋ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਜੀ ਨੇ ਇਲਾਕਾ ਵਾਸੀਆਂ ਨਾਲ ਚੋਣਾ ਦੋਰਾਨ ਵਾਅਦਾ ਕੀਤਾ ਸੀ ਕਿ ਉਹ ਅਗਲੀਆਂ ਚੋਣਾਂ ਤੋਂ ਪਹਿਲਾਂ ਉਹ ਪਹਿਲਾਂ ਉਹ ਆਪਣਾ ਵਾਅਦਾ ਪੂਰਾ ਕਰਨਗੇ ਜਿਸ ਤੇ ਅੱਜ ਉਨਾਂ ਨੇ ਲੱਖਾਂ ਰੁਪਏ ਦੀ ਲਾਗਤ ਨਾਲ ਲੋਕਾਂ ਨੂੰ ਸੀਵਰੇਜ ਸਪਲਾਈ ਅਤੇ ਵਾਟਰ ਸਪਲਾਈ ਦੀ ਸਹੂਲਤ ਲੋਕਾਂ ਨੂੰ ਵਾਅਦਾ ਪੂਰਾ ਕਰਦੇ ਹੋਏ ਦਿਵਾ ਦਿਤੀ ਹੈ ਇਸ ਮੋਕੇ ਉਨ੍ਹਾਂ ਦੇ ਨਾਲ ਅਮਿਤ ਠਾਕੁਰ, ਲੱਕੀ ਸ਼ਰਮਾਂ, ਵਿਮਲ ਗੁਪਤਾ, ਲਾਭ ਸਿੰਘ, ਮੋਹਨ ਸਿੰਘ, ਬਲਵਿੰਦਰ ਸਿੰਘ ਬੁਟੇਸ਼ਵਰ ਯਾਦਵ, ਡਾਕਟਰ ਸੰਜੇ, ਡਾਕਟਰ ਕਰਨ, ਝਿਰਮਲ ਸਿੰਘ, ਰਾਜ ਕੁਮਾਰ, ਮਿਸਟਰ ਭੂਰਾ, ਬਨਾਰਸੀ ਦਾਸ, ਦਿਨੇਸ਼ ਗੁਪਤਾ, ਮੈਡਮ ਕਿਰਨ, ਮੈਡਮ ਪਰਮਜੀਤ ਕੋਰ, ਬੀਬੀ ਸ਼ਾਰਦਾ, ਮੀਆਂ ਜੀ, ਆਰ.ਸੀ ਯਾਦਵ, ਤੋਂ ਇਲਾਵਾ ਹੋਰ ਵੀ ਸਖਸ਼ੀਅਤਾ ਅਤੇ ਪ੍ਰਸ਼ਾਸ਼ਨਿਕ ਅਫਸਰ ਵੀ ਹਾਜਰ ਸਨ।

Posted By: Daily Suraj Bureau

Latest News