ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਵਿਰੋਧੀ ਧਿਰਾਂ ਵੱਲੋਂ ਹੰਗਾਮਾ
ਕੌਮੀ ਲਾਅ ਯੂਨੀਵਰਸਿਟੀ’ ਬਣਾਉਣ ਦਾ ਮੁੱਦਾ ਚੁੱਕਿਆ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਅੱਜ ਹੰਗਾਮਾ ਦੇਖਣ ਨੂੰ ਮਿਲਿਆ। ਭਾਜਪਾ ਵਿਰੋਧੀ ਧਿਰ ਦੇ ਮੈਂਬਰਾਂ ਨੇ ਜੰਮੂ ਲਈ ਕੌਮੀ ਲਾਅ ਯੂਨੀਵਰਸਿਟੀ ਦੀ ਮੰਗ ਕੀਤੀ, ਜਦੋਂਕਿ ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਨੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਬਾਹਰ ਕਸ਼ਮੀਰੀਆਂ ਨੂੰ ਦਰਪੇਸ਼ ਸਮੱਸਿਆਵਾਂ ਤੇ ਕਥਿਤ ਪਰੇਸ਼ਾਨੀ ਦੀਆਂ ਘਟਨਾਵਾਂ ਵੱਲ ਧਿਆਨ ਦਿਵਾਇਆ। ਸਪੀਕਰ ਅਬਦੁਲ ਰਹੀਮ ਰਾਥਰ ਨੇ ਹੰਗਾਮੇ ਦੇ ਬਾਵਜੂਦ ਪ੍ਰਸ਼ਨਕਾਲ ਜਾਰੀ ਰੱਖਿਆ ਅਤੇ ਪੀ.ਡੀ.ਪੀ. ਵਿਧਾਇਕ ਵਾਹਿਦ ਉਰ ਰਹਿਮਾਨ ਪਾਰਾ ਵਲੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕਸ਼ਮੀਰੀਆਂ ਵਿਰੁੱਧ "ਨਫ਼ਰਤ ਭਰੇ ਅਪਰਾਧਾਂ" ਦੀਆਂ ਘਟਨਾਵਾਂ ’ਤੇ ਚਰਚਾ ਕਰਨ ਲਈ ਪੇਸ਼ ਕੀਤੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਭਾਜਪਾ ਵਿਧਾਇਕ ਸੁਰਜੀਤ ਸਿੰਘ ਸਲਾਥੀਆ ਨੇ ਜੰਮੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਮੁੱਦਾ ਚੁੱਕਿਆ ਜੋ ਲਾਅ ਯੂਨੀਵਰਸਿਟੀ ਦੀ ਮੰਗ ਦੇ ਸਮਰਥਨ ਵਿੱਚ ਸੜਕਾਂ ’ਤੇ ਹਨ। ਉਨ੍ਹਾਂ ਕਿਹਾ, “ਅਸੀਂ ਕਸ਼ਮੀਰ ਨੂੰ ਕੌਮੀ ਲਾਅ ਯੂਨੀਵਰਸਿਟੀ (ਐੱਨ.ਐੱਲ.ਯੂ.) ਦੇਣ ਦੇ ਵਿਰੁੱਧ ਨਹੀਂ ਹਾਂ, ਪਰ ਵਿਦਿਆਰਥੀਆਂ ਲਈ ਜੰਮੂ ’ਚ ਵੀ ਅਜਿਹੀ ਯੂਨੀਵਰਸਿਟੀ ਚਾਹੁੰਦੇ ਹਾਂ।
Posted By: Daily Suraj Bureau