Daily Suraj

ਪੰਜਾਬੀ

ਕਿਸਾਨਾਂ ਲਈ ਮੁਹਿੰਮ: MGNREGA ਬਿੱਲ ਨਾਮ ਤਬਦੀਲੀ ਲਈ ਇਸ ਹਫ਼ਤੇ ਲੈ ਜਾਇਆ ਜਾਵੇਗਾ

15 Dec, 2025 08:50 PM

ਸਰਕਾਰ ਇਸ ਹਫ਼ਤੇ ਪੇਂਡੂ ਰੁਜ਼ਗਾਰ ਗਾਰੰਟੀ ਸਕੀਮ, ਜਿਸ ਨੂੰ MGNREGA ਵਜੋਂ ਜਾਣਿਆ ਜਾਂਦਾ ਹੈ, ਦੇ ਕਾਨੂੰਨ ਦਾ ਨਾਮ ਬਦਲ ਕੇ ‘ਵਿਕਸਿਤ ਭਾਰਤ ਗਾਰੰਟੀ ਫਾਰ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ)’ ਉਰਫ਼ VB-GRAM G ਬਿੱਲ 2025 ਕਰਨ ਲਈ ਇੱਕ ਬਿੱਲ ਪੇਸ਼ ਕਰੇਗੀ।

ਇਸ ਕਦਮ ਨਾਲ ਸੱਤਾਧਾਰੀ ਧਿਰ ਅਤੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਵਿਚਾਲੇ ਇੱਕ ਹੋਰ ਟਕਰਾਅ ਹੋਣ ਦੀ ਸੰਭਾਵਨਾ ਹੈ, ਕਿਉਂਕਿ ਪ੍ਰਸਤਾਵਿਤ ਨਾਮਕਰਨ ਵਿੱਚ ਮਹਾਤਮਾ ਗਾਂਧੀ ਦਾ ਨਾਮ ਸ਼ਾਮਲ ਨਹੀਂ ਹੈ।

ਦੱਸਣਯੋਗ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ 2005 ਵਿੱਚ ‘ਨੈਸ਼ਨਲ ਰੂਰਲ ਐਂਪਲਾਇਮੈਂਟ ਗਾਰੰਟੀ ਐਕਟ (NREGA)’ ਪੇਸ਼ ਕੀਤਾ ਸੀ, ਤਾਂ ਜੋ ਦੇਸ਼ ਭਰ ਵਿੱਚ ਪੇਂਡੂ ਰੁਜ਼ਗਾਰ ਨੂੰ ਯਕੀਨੀ ਬਣਾਇਆ ਜਾ ਸਕੇ।

ਹਾਲਾਂਕਿ ਬਾਅਦ ਵਿੱਚ ਇੱਕ ਸੋਧ ਰਾਹੀਂ ਕਾਨੂੰਨ ਦਾ ਨਾਮ ਬਦਲ ਕੇ MGNREGA ਕਰ ਦਿੱਤਾ ਗਿਆ, ਜਿਸ ਵਿੱਚ ਮਹਾਤਮਾ ਗਾਂਧੀ ਦਾ ਨਾਮ ਜੋੜਿਆ ਗਿਆ।

ਪਿਛਲੇ ਹਫ਼ਤੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸਰਕਾਰ MGNREGA ਦਾ ਨਾਮ ਬਦਲ ਕੇ ‘ਪੂਜਨੀਆ ਬਾਪੂ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ’ ਕਰਨ ਲਈ ਇੱਕ ਬਿੱਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਸੰਸਦ ਮੈਂਬਰਾਂ ਵਿੱਚ ਵੰਡੇ ਗਏ ਬਿੱਲ ਦੀ ਕਾਪੀ ਅਨੁਸਾਰ, ਪ੍ਰਸਤਾਵਿਤ ਨਾਮਕਰਨ ਹੁਣ ਬਦਲ ਕੇ VB-GRAM G ਬਿੱਲ 2025 ਕਰ ਦਿੱਤਾ ਗਿਆ ਹੈ।

ਉੱਧਰ ਇਸੇ ਤਰ੍ਹਾਂ ਇਸੇ ਤਰ੍ਹਾਂ, ਹੋਰ ਬਿੱਲਾਂ, ਜੋ ਇਸ ਹਫ਼ਤੇ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਦੇ ਨਾਮਕਰਨ ਵੀ ਬਦਲੇ ਗਏ ਹਨ, ਜਿਸ ਵਿੱਚ

ਐਟੋਮਿਕ ਐਨਰਜੀ ਬਿੱਲ ਦਾ ਨਾਮ ਬਦਲ ਕੇ ‘ਸਸਟੇਨੇਬਲ ਹਾਰਨੇਸਿੰਗ ਐਂਡ ਐਡਵਾਂਸਮੈਂਟ ਆਫ਼ ਨਿਊਕਲੀਅਰ ਐਨਰਜੀ ਫਾਰ ਟ੍ਰਾਂਸਫਾਰਮਿੰਗ ਇੰਡੀਆ ਬਿੱਲ’ ਕਰ ਦਿੱਤਾ ਗਿਆ ਹੈ।

ਇੰਸ਼ੋਰੈਂਸ ਲਾਅਜ਼ ਅਮੈਂਡਮੈਂਟ ਬਿੱਲ ਦਾ ਨਾਮਕਰਨ ਬਦਲ ਕੇ ‘ਸਬਕਾ ਬੀਮਾ ਸਬਕੀ ਰੱਖਿਆ ਬਿੱਲ’ ਕਰ ਦਿੱਤਾ ਗਿਆ ਹੈ ਅਤੇ ਹਾਈਅਰ ਐਜੂਕੇਸ਼ਨ ਕਮਿਸ਼ਨ ਆਫ਼ ਇੰਡੀਆ ਬਿੱਲ ਦਾ ਨਾਮ ਵੀ ਬਦਲ ਕੇ ‘ਵਿਕਸਿਤ ਭਾਰਤ ਸਿੱਖਿਆ ਅਧਿਸ਼ਠਾਨ ਬਿੱਲ’ ਕਰ ਦਿੱਤਾ ਗਿਆ ਹੈ।

 

Posted By: Daily Suraj Bureau

Latest News