Daily Suraj

ਪੰਜਾਬੀ

ਅੱਜ ਮਨਾਈ ਜਾ ਰਹੀ ਸੀ.ਆਰ.ਪੀ.ਐਫ ਦੀ 82ਵੀਂ ਵਰ੍ਹੇਗੰਢ

19 Mar, 2021 05:30 AM

ਗੁਰੂਗਰਾਮ, 19 ਮਾਰਚ - ਅੱਜ ਦੇਸ਼ 'ਚ ਸੀਆਰਪੀਐਫ ਦੀ 82ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਪਰੇਡ ਦੇ ਵਿਚ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਹਿੱਸਾ ਲਿਆ | ਉੱਥੇ ਹੀ ਦੂਜੇ ਪਾਸੇ ਸੀਆਰਪੀਐਫ ਦੇ ਡੀਜੀ ਨੇ ਦੱਸਿਆ ਕਿ ਸੀਆਰਪੀਐਫ ਇਸ ਮੌਕੇ 'ਤੇ ਦੇਸ਼ 'ਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ | ਡੀਜੀ ਨੇ ਦੱਸਿਆ ਕਿ ਅੱਜ ਫੋਰਸ ਕੋਲ 247 ਬਟਾਲੀਅਨ ਹਨ ਅਤੇ ਸੀਆਰਪੀਐਫ 3,25,000 ਦੀ ਫੋਰਸ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਦੇਸ਼ ਵਿਚ , ਚੋਣਾਂ ਜਾਂ ਕਿਸੇ ਹੋਰ ਕਿਸਮ ਦੀ ਡਿਊਟੀ ਹੋਵੇ ਉਸ ਵਿਚ ਸੀਆਰਪੀਐਫ ਦੀ ਲੋੜ ਹੁੰਦੀ ਹੈ ਅਤੇ ਸਭ ਤੋਂ ਪਹਿਲਾਂ ਸੂਬੇ ਵਲੋਂ ਸੀਆਰਪੀਐਫ ਦੀ ਹੀ ਮੰਗ ਕੀਤੀ ਜਾਂਦੀ ਹੈ |

Posted By: Daily Suraj Bureau

Latest News