Daily Suraj

ਪੰਜਾਬੀ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਓ. ਐਸ. ਡੀ. ਅਮਨਵੀਰ ਸਿੰਘ ਚੈਰੀ ਦੀ ਪਤਨੀ ਦਾ ਦਿਹਾਂਤ

08 Mar, 2021 05:30 AM

ਲੌਂਗੋਵਾਲ, 8 ਮਾਰਚ - ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੇ ਓ. ਐਸ. ਡੀ. ਅਤੇ ਪਰਮਿੰਦਰ ਸਿੰਘ ਢੀਂਡਸਾ (ਸਾਬਕਾ ਖ਼ਜ਼ਾਨਾ ਮੰਤਰੀ) ਦੇ ਛੋਟੇ ਭਰਾ ਨੌਜਵਾਨ ਆਗੂ ਅਮਨਦੀਪ ਸਿੰਘ ਚੈਰੀ ਦੇ ਸੁਪਤਨੀ ਬੀਬੀ ਰਿਜਵਨ ਕੌਰ ਦੇ ਅਚਾਨਕ ਚਲਾਣਾ ਕਰ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਬੀਬੀ ਰਿਜਵਨ ਕੌਰ ਦੇ ਚਲਾਣਾ ਕਰ ਜਾਣ 'ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਸਵੰਤ ਸਿੰਘ ਖਹਿਰਾ ਸਕੱਤਰ ਮਸਤੂਆਣਾ ਸਾਹਿਬ, ਜਥੇਦਾਰ ਉਦੈ ਸਿੰਘ, ਜੀਤ ਸਿੰਘ ਸਿੱਧੂ ਸਾਬਕਾ ਚੇਅਰਮੈਨ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਨਿਗਮ ਭਾਸਕਰ, ਨਰਿੰਦਰ ਸਿੰਘ ਕੈਨੇਡਾ, ਜਸਵਿੰਦਰ ਸਿੰਘ ਲਿਬੜਾ, ਗੁਰਚਰਨ ਸਿੰਘ ਸਮਾਘ, ਪਰਮਜੀਤ ਸਿੰਘ ਜੱਸੇਕਾ, ਭੋਲਾ ਸਿੰਘ ਨਹਿਰੂ, ਜਸਵੀਰ ਸਿੰਘ ਜੱਸੀ, ਬਿੰਦਰ ਸਿੰਘ ਠੇਕੇਦਾਰ, ਗੁਰਮੀਤ ਸਿੰਘ ਲੱਲੀ ਕੌਂਸਲਰ, ਸਤਨਾਮ ਸਿੰਘ ਦਿਉਗਣ ਕੈਨੇਡਾ, ਬਾਬੂ ਸਿੰਘ ਦਿਉਗਨ ਕੈਨੇਡਾ, ਚਿਤਵੰਤ ਸਿੰਘ ਬੱਬਲ, ਗੁਰਸੇਵਕ ਸਿੰਘ ਸਿੱਧੂ, ਹਰਮੇਲ ਸਿੰਘ ਟਰਾਂਸਪੋਰਟਰ, ਹਰਵਿੰਦਰ ਸਿੰਘ ਮੱਖਣ ਸਰਪੰਚ, ਬਲਵਿੰਦਰ ਸਿੰਘ ਢਿੱਲੋਂ, ਸਤਿਗੁਰ ਸਿੰਘ ਨਮੋਲ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Posted By: Daily Suraj Bureau

Latest News