Daily Suraj

ਪੰਜਾਬੀ

ਅਧਿਕਾਰੀਆਂ ਵਲੋਂ ਕਿਰਨ ਚੌਧਰੀ ਦਾ ਫ਼ੋਨ ਨਾ ਚੁਕਣ ’ਤੇ ਵਿਜ ਨੇ ਮੁੱਖ ਮੰਤਰੀ ਕੋਲ ਕੀਤੀ ਸ਼ਿਕਾਇਤ

23 Jan, 2025 05:30 AM

ਹਰਿਆਣਾ: ਹਰਿਆਣਾ ਵਿਚ ਨੌਕਰਸ਼ਾਹੀ ਸਵਾਲਾਂ ਦੇ ਘੇਰੇ ਵਿਚ ਹੈ। ਅਧਿਕਾਰੀਆਂ 'ਤੇ ਫ਼ੋਨ ਨਾ ਚੁਕਣ ਦੇ ਦੋਸ਼ ਲੱਗ ਰਹੇ ਹਨ। ਰਾਜ ਸਭਾ ਮੈਂਬਰ ਕਿਰਨ ਚੌਧਰੀ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ, ਜਿਸ ਵਿਚ ਅਧਿਕਾਰੀਆਂ ਦੀ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੇ ਰਾਜ ਸਭਾ ਮੈਂਬਰ ਦਾ ਫ਼ੋਨ ਨਹੀਂ ਚੁਕਿਆ।ਜਿਸ ਸਬੰਧੀ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦਾ ਇਹ ਰਵੱਈਆ ਸਹੀ ਨਹੀਂ ਹੈ, ਉਨ੍ਹਾਂ ਨੂੰ ਜਨਤਕ ਪ੍ਰਤੀਨਿਧੀਆਂ ਅਤੇ ਆਮ ਲੋਕਾਂ ਦੇ ਫ਼ੋਨ ਜ਼ਰੂਰ ਚੁਕਣੇ ਚਾਹੀਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਹਰਿਆਣਾ ਵਿਚ ਓਵਰਲੋਡਿਡ ਵਾਹਨ ਸਬੰਧੀ ਚਿੰਤਾ ਪ੍ਰਗਟ ਕੀਤੀ ਹੈ। ਕੈਬਨਿਟ ਮੰਤਰੀ ਅਨਿਲ ਵਿਜ ਨੇ ਓਵਰਲੋਡਿਡ ਵਾਹਨ 'ਤੇ ਹੁਣ ਸਖ਼ਤ ਨਿਰਦੇਸ਼ ਦਿਤੇ ਹਨ। ਅਨਿਲ ਵਿਜ ਨੇ ਕਿਹਾ ਕਿ ਅਸੀਂ ਇਕ ਇਲੈਕਟ੍ਰਾਨਿਕ ਡਿਵਾਈਸ ਬਣਾ ਰਹੇ ਹਾਂ ਜੋ ਓਵਰਲੋਡਿੰਗ ਨੂੰ ਦਰਸਾਏਗਾ। ਵਿਜ ਨੇ ਕਿਹਾ ਕਿ ਓਵਰਲੋਡਿੰਗ ਭ੍ਰਿਸ਼ਟਾਚਾਰ ਦੀ ਮਾਂ ਹੈ। ਇਸ ਨਾਲ ਬਹੁਤ ਸਾਰੇ ਲੋਕਾਂ ਦੇ ਕੋਠੀਆਂ ਤੇ ਮਹਿਲ ਬਣ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਦੇ ਸਮੁੰਦਰਾਂ ਵਿਚ ਜਹਾਜ਼ ਖੜੇ ਹੋ ਗਏ ਹਨ। ਇਸ ਭ੍ਰਿਸ਼ਟਾਚਾਰ ਨੂੰ ਅਸੀਂ ਰੋਕਾਂਗੇ।

Posted By: Daily Suraj Bureau

Latest News