Daily Suraj

ਪੰਜਾਬੀ

ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, ਦੋ ਅਤਿਵਾਦੀ ਢੇਰ

04 Feb, 2026 08:29 AM

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਗੁਫਾ ਦੇ ਅੰਦਰ ਫਸੇ ਜੈਸ਼-ਏ-ਮੁਹੰਮਦ (JeM) ਦੇ ਇੱਕ ਚੋਟੀ ਦੇ ਕਮਾਂਡਰ ਸਮੇਤ ਦੋ ਪਾਕਿਸਤਾਨੀ ਅਤਿਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਸੁਰੱਖਿਆ ਬਲਾਂ ਨੇ ਗੁਫਾ 'ਤੇ ਹਮਲਾ ਕੀਤਾ ਤਾਂ ਕਈ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਮਾਰੇ ਗਏ ਅਤਿਵਾਦੀਆਂ ਵਿੱਚੋਂ ਇੱਕ ਦੀ ਪਛਾਣ ਰੁਬਾਨੀ ਉਰਫ਼ ਅਬੂ ਮਾਵੀਆ ਵਜੋਂ ਹੋਈ ਹੈ,ਜੋ ਜੈਸ਼-ਏ-ਮੁਹੰਮਦ ਦਾ ਚੋਟੀ ਦਾ ਕਮਾਂਡਰ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਇਲਾਕੇ ਵਿੱਚ ਸਰਗਰਮ ਸੀ। ਇੱਕ ਅਤਿਵਾਦੀ ਦੀ ਲਾਸ਼ ਗੁਫਾ ਦੀ ਸ਼ੁਰੂਆਤ 'ਤੇ ਪਈ ਸੀ,ਜਦਕਿ ਦੂਜੇ ਦੀ ਲਾਸ਼ ਗੁਫਾ ਦੇ ਕਾਫੀ ਅੰਦਰੋਂ ਮਿਲੀ। ਇਹ ਮੁਕਾਬਲਾ ਮੰਗਲਵਾਰ ਸ਼ਾਮ ਕਰੀਬ 4 ਵਜੇ ਰਾਮਨਗਰ-ਬਸੰਤਗੜ੍ਹ ਦੇ ਉੱਚੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸ਼ੁਰੂ ਹੋਇਆ ਸੀ। ਫੌਜ ਨੇ ਇਸ 20 ਘੰਟੇ ਤੋਂ ਵੱਧ ਚੱਲੇ ਆਪਰੇਸ਼ਨ ਨੂੰ "ਕੀਆ" (Kiya) ਦਾ ਨਾਂ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਮਾਰੇ ਗਏ ਅਤਿਵਾਦੀਆਂ ਕੋਲੋਂ ਇੱਕ ਐਮ-4 ਕਾਰਬਾਈਨ ਅਤੇ ਇੱਕ ਏਕੇ ਰਾਈਫਲ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਦੱਸਿਆ ਕਿ ਇਹ ਅਪਰੇਸ਼ਨ ਪੁਲੀਸ,ਫੌਜ ਅਤੇ ਸੀਆਰਪੀਐੱਫ ਦੇ ਆਪਸੀ ਤਾਲਮੇਲ ਅਤੇ ਸਟੀਕ ਰਣਨੀਤੀ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ 15 ਦਸੰਬਰ ਤੋਂ ਬਾਅਦ ਊਧਮਪੁਰ ਵਿੱਚ ਇਹ ਦੂਜਾ ਮੁਕਾਬਲਾ ਹੈ,ਜਦਕਿ ਜਨਵਰੀ ਵਿੱਚ ਵੀ ਕਠੂਆ ਅਤੇ ਕਿਸ਼ਤਵਾੜ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM