Daily Suraj

ਪੰਜਾਬੀ

ਸਿਹਤ ਵਿਭਾਗ ਵਲੋਂ ਮੁਲਾਜ਼ਮਾਂ ਦੀਆਂ ਛੁੱਟੀਆਂ ਤੁਰੰਤ ਰੱਦ ਕਰਨ ਦੇ ਹੁਕਮ

08 May, 2025 10:57 PM

ਚੰਡੀਗੜ੍ਹ : ਆਪਰੇਸ਼ਨ ਸਿੰਦੂਰ' ਤਹਿਤ ਪਾਕਿਸਤਾਨ ’ਚ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਮਗਰੋਂ ਪੂਰਾ ਦੇਸ਼ ਹਾਈ ਅਲਰਟ 'ਤੇ ਹੈ।  ਇਸ ਦੇ ਮੱਦੇਨਜ਼ਰ ਹੁਣ ਯੂਟੀ ’ਚ ਮੈਡੀਕਲ ਸਟਾਫ਼ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਸਿਹਤ ਵਿਭਾਗ ਨੇ ਹੁਕਮ ਜਾਰੀ ਕੀਤਾ ਹੈ ਕਿ ਏ.ਏ.ਐੱਮ.ਐੱਸ. ਤੇ ਯੂ.ਏ.ਏ.ਐੱਮ.ਐੱਸ. ’ਚ ਤਾਇਨਾਤ ਮੈਡੀਕਲ ਅਫ਼ਸਰ, ਇੰਚਾਰਜ ਤੇ ਮੁਲਾਜ਼ਮ ਅਗਲੇ ਹੁਕਮਾਂ ਤੱਕ ਲਗਾਤਾਰ ਸੇਵਾਵਾਂ ਦੇਣਗੇ। ਉਨ੍ਹਾਂ ਨੂੰ 24 ਘੰਟੇ ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣਾ ਪਵੇਗਾ।

ਜਦੋਂ ਵੀ ਬੁਲਾਇਆ ਜਾਵੇ ਤਾਂ ਤੁਰੰਤ ਡਿਊਟੀ ’ਤੇ ਆਉਣਾ ਹੋਵੇਗਾ। ਮੈਡੀਕਲ ਸਟਾਫ਼ ਨੂੰ ਫੋਨ ਬੰਦ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਵਿਭਾਗ ਤੋਂ ਕੋਈ ਕਾਲ ਆਉਂਦੀ ਹੈ ਤਾਂ ਤੁਰੰਤ ਜਵਾਬ ਦੇਣਾ ਪਵੇਗਾ। ਅਜਿਹਾ ਨਹੀਂ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

#HealthDepartment #LeaveCancelled #EmergencyMeasures #PublicHealth #HealthcareWorkers #HealthcareServices #COVIDResponse #GovernmentOrders #HealthcareAlert #HealthDepartmentUpdate


Latest News