Daily Suraj

ਪੰਜਾਬੀ

WPL 2026 : ਰਾਇਲ ਚੈਲੇਂਜਰਜ਼ ਬੰਗਲੌਰ ਦੀ ਲਗਾਤਾਰ ਦੂਜੀ ਜਿੱਤ ; ਯੂਪੀ ਵਾਰੀਅਰਜ਼ ਨੂੰ 9 ਵਿਕਟਾਂ ਨਾਲ ਹਰਾਇਆ

13 Jan, 2026 12:29 PM

ਚੰਡੀਗੜ੍ਹ, WPL 2026 : ਮਹਿਲਾ ਪ੍ਰੀਮੀਅਰ ਲੀਗ ਸੀਜ਼ਨ 4 ਦਾ ਪੰਜਵਾਂ ਮੈਚ ਜੋ ਕਿ ਸੋਮਵਾਰ ਸ਼ਾਮ ਨੂੰ ਖੇਡਿਆ ਗਿਆ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਨੇ ਯੂਪੀ ਵਾਰੀਅਰਜ਼ ਨੂੰ 9 ਵਿਕਟਾਂ ਨਾਲ ਹਰਾਇਆ। ਟੀਮ ਨੇ ਸਿਰਫ਼ 12.1 ਓਵਰਾਂ ਵਿੱਚ 144 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਓਪਨਰ ਗ੍ਰੇਸ ਹੈਰਿਸ ਨੇ 40 ਗੇਂਦਾਂ ‘ਤੇ 85 ਦੌੜਾਂ ਬਣਾਈਆਂ, ਜਦੋਂ ਕਿ ਸਮ੍ਰਿਤੀ ਮੰਧਾਨਾ ਨੇ 47 ਦੌੜਾਂ ਬਣਾਈਆਂ। ਆਰਸੀਬੀ ਨੇ ਸੋਮਵਾਰ ਨੂੰ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਯੂਪੀ ਨੇ 50 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ, ਜਿੱਥੋਂ ਡਿਐਂਡਰਾ ਡੌਟਿਨ ਅਤੇ ਦੀਪਤੀ ਸ਼ਰਮਾ ਨੇ 93 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ 143 ਤੱਕ ਪਹੁੰਚਾਇਆ। ਬੰਗਲੌਰ ਲਈ ਸ਼੍ਰੇਯੰਕਾ ਪਾਟਿਲ ਅਤੇ ਨਦੀਨ ਡੀ ਕਲਰਕ ਨੇ 2-2 ਵਿਕਟਾਂ ਲਈਆਂ। ਦੱਸ ਦਈਏ ਕਿ ਆਰਸੀਬੀ ਨੇ ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ ਤੇ ਯੂਪੀ ਨੂੰ ਹਰਾ ਕੇ ਟੀਮ ਨੇ ਆਪਣੀ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ, ਯੂਪੀ ਵਾਰੀਅਰਜ਼ ਨੂੰ ਆਪਣੀ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ, ਟੀਮ ਪਹਿਲੇ ਮੈਚ ਵਿੱਚ ਗੁਜਰਾਤ ਜਾਇੰਟਸ ਤੋਂ 10 ਦੌੜਾਂ ਨਾਲ ਹਾਰ ਗਈ ਸੀ। ਅੰਕ ਸੂਚੀ ਵਿੱਚ ਗੁਜਰਾਤ ਪਹਿਲੇ ਸਥਾਨ ‘ਤੇ ਹੈ, ਜਦੋਂ ਕਿ ਬੰਗਲੁਰੂ ਦੂਜੇ ਸਥਾਨ ‘ਤੇ ਹੈ।

Posted By: Daily Suraj Bureau

Latest News