Daily Suraj

ਪੰਜਾਬੀ

ਖੇਤਾਂ ‘ਚੋਂ ਮਿਲਿਆ ਪਾਕਿਸਤਾਨੀ ਗੁਬਾਰਾ

08 Jan, 2026 04:09 PM

ਹਰਿਆਣਾ, – ਸਿਰਸਾ ਜ਼ਿਲ੍ਹੇ (Haryana) ਵਿੱਚ ਇੱਕ ਪਾਕਿਸਤਾਨੀ ਗੁਬਾਰਾ ਮਿਲਿਆ ਹੈ। ਜਾਣਕਾਰੀ ਅਨੁਸਾਰ ਸਿਰਸਾ ਦੇ ਰਾਣੀਆਂ ਦੇ ਮੱਟੂਵਾਲਾ ਪਿੰਡ ਦੇ ਖੇਤਾਂ ਵਿੱਚੋਂ ਪਾਕਿਸਤਾਨੀ ਗੁਬਾਰਾ ਮਿਲਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਥੋੜ੍ਹੀ ਦੇਰ ਬਾਅਦ ਏਐਸਪੀ ਫੈਸਲ ਖਾਨ ਵੀ ਪਹੁੰਚੇ ਅਤੇ ਗੁਬਾਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਗੁਬਾਰਾ ਮੱਟੂਵਾਲਾ ਪਿੰਡ ਦੇ ਸਾਬਕਾ ਸਰਪੰਚ ਮਦਨ ਲਾਲ ਦੇ ਖੇਤ ‘ਚ ਮਿਲਿਆ। ਮਦਨ ਲਾਲ ਨੇ ਸਵੇਰੇ 9 ਵਜੇ ਦੇ ਕਰੀਬ ਆਪਣੇ ਖੇਤ ਵਿੱਚ ਗੁਬਾਰਾ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਹ ਗੁਬਾਰਾ ਕੇਸਰੀ ਅਤੇ ਚਿੱਟੇ ਰੰਗ ਦਾ ਹੈ। ਇਸ ਦੇ ਇੱਕ ਪਾਸੇ “ਪਾਕ” ਅਤੇ ਦੂਜੇ ਪਾਸੇ “ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼” ਸ਼ਬਦ ਲਿਖੇ ਹੋਏ ਹਨ। ਪੁਲਿਸ ਸੁਪਰਡੈਂਟ ਨੇ ਕਿਹਾ ਕਿ ਗੁਬਾਰਾ ਜ਼ਬਤ ਕਰ ਲਿਆ ਗਿਆ ਹੈ ਅਤੇ ਇਸਨੂੰ ਜਾਂਚ ਲਈ ਭੇਜਿਆ ਜਾਵੇਗਾ।

Latest News