Daily Suraj

ਪੰਜਾਬੀ

ਫਰੀਦਕੋਟ ’ਚ ਵੱਜੇ ਐਮਰਜੈਂਸੀ ਸਾਇਰਨ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ’ਚ ਰੈਡ ਅਲਰਟ ਜਾਰੀ

10 May, 2025 10:55 PM

ਫਰੀਦਕੋਟ : ਫਰੀਦਕੋਟ ’ਚ ਅੱਜ ਦੁਪਿਹਰ 1.40 ’ਤੇ ਹਵਾਈ ਹਮਲੇ ਦੀ ਚਿਤਾਵਨੀ ਨੂੰ ਲੈ ਕੇ ਰੈਡ ਅਲਰਟ ਜਾਰੀ ਹੋਇਆ। ਜ਼ਿਲ੍ਹੇ ਦੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਹਿਦਾਇਤ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸੰਪਰਕ ਵਿਭਾਗ ਰਾਹੀਂ ਮੈਸਿਜ ਜਾਰੀ ਕਰ ਰੈਡ ਅਲਰਟ ਦਾ ਐਲਾਨ ਕੀਤਾ ਗਿਆ ਹੈ ਹੈ ਅਤੇ ਪੂਰੇ ਜ਼ਿਲ੍ਹੇ ਅੰਦਰ ਲੋਕਾਂ ਨੂੰ ਹਵਾਈ ਹਮਲਿਆ ਦੀ ਸ਼ੰਕਾ ਦੇ ਚਲਦੇ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਗਈ। ਪ੍ਰਸ਼ਾਸਨ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਦੀ ਸੁਰੱਖਿਆ ਲਈ ਪਿੰਡਾਂ ਦੇ ਗੁਰੂ ਘਰਾਂ ਵਿਚ ਅਨਾਊਂਸਮੈਂਟ ਵੀ ਇਸ ਸਬੰਧੀ ਕਰਵਾਈ ਗਈ ਹੈ। 

#EmergencyAlert #Faridkot #RedAlert #DistrictAdministration #SafetyFirst #PublicAlert #PunjabNews #StaySafe #AlertSystem #CrisisManagement #SecurityFirst

Posted By: Daily Suraj Bureau

Latest News