Daily Suraj

ਪੰਜਾਬੀ

ਠੰਢ ਤੋਂ ਬਚਾਓ ਲਈ ਸਿਹਤ ਵਿਭਾਗ ਨੇ ਜਾਰੀ ਕੀਤੀਆਂ ਹਦਾਇਤਾਂ

18 Dec, 2024 05:30 AM

ਗੁਰਦਾਸਪੁਰ: ਇਨ੍ਹੀਂ ਦਿਨੀਂ ਘੱਟੋ ਘੱਟ ਤਾਪਮਾਨ ਵਿੱਚ ਭਾਰੀ ਗਿਰਾਵਟ ਹੋ ਰਿਹੀ ਹੈ। ਸਵੇਰ ਸਾਰ ਤਾਪਮਾਨ ਘੱਟ ਹੁੰਦਾ ਹੈ ਅਤੇ ਪਾਲਾ ਵੀ ਪੈ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਸਿਹਤ ਵਿਭਾਗ ਨੇ ਠੰਢ ਨੂੰ ਲੈ ਕੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਨ ਨੇ ਦੱਸਿਆ ਕਿ ਠੰਢ ਵਿੱਚ ਸਰੀਰ ਦੀ ਚਮੜੀ ਫਿੱਕੀ, ਸੁੱਕੀ,ਸਖਤ ਅਤੇ ਸੁੰਨ ਹੋ ਜਾਂਦੀ ਹੈ। ਚਮੜੀ ਫੱਟਣ ਲੱਗ ਜਾਂਦੀ ਹੈ। ਸਰੀਰ ਤੇ ਕਾਲੇ ਛਾਲੇ ਹੋ ਸਕਦੇ ਹਨ। ਚਮੜੀ ਸੁੱਕੀ ਹੋਵੇ ਤਾਂ ਤੇਲ ਜਾਂ ਪੈਟਰੋਲੀਅਮ ਜੈਲੀ ਲਗਾਈ ਜਾਵੇ । ਠੰਢ ਵਿੱਚ ਕਾਂਬਾ ਛਿੱੜਦਾ ਹੈ। ਕਾਂਬੇ ਨੂੰ ਨਜ਼ਰਅੰਦਾਜ ਨਾ ਕਰੋ। ਠੰਢ ਵਿੱਚ ਬੱਚੇ,ਬਜ਼ੁਰਗਾਂ ਅਤੇ ਬੀਮਾਰੀਆਂ ਤੋਂ ਪੀੜਤ ਲੋਕਾਂ ਦਾ ਖਾਸ ਖਿਆਲ ਰੱਖਿਆ ਜਾਵੇ। ਜਿਆਦਾ ਠੰਢ ਵਿੱਚ ਸੈਰ ਨਾ ਕੀਤੀ ਜਾਵੇ। ਡਾਕਟਰ ਭਾਰਤ ਭੂਸ਼ਨ ਨੇ ਦੱਸਿਆ ਕਿ ਠੰਢ ਵਿੱਚ ਸਰੀਰ ਦੇ ਤਾਪਮਾਨ ਨੂੰ ਸੰਤੁਲਨ ਵਿੱਚ ਰੱਖਿਆ ਜਾਵੇ। ਪੋਸ਼ਟਿਕ ਭੋਜਨ ਕੀਤਾ ਜਾਵੇ । ਤਰਲ ਪਦਾਰਥ ਲੋੜੀਂਦੀ ਮਾਤਰਾ ਵਿੱਚ ਲਏ ਜਾਣ। ਜਿਆਦਾ ਕੈਫੀਨ ਵਾਲੇ ਪਦਾਰਥ ਨਾ ਲਏ ਜਾਣ। ਸ਼ਰਾਬ ਅਤੇ ਨਸ਼ੇ ਤੋਂ ਪਰਹੇਜ ਕੀਤਾ ਜਾਵੇ। ਤੰਗ ਕਪੜੇ ਨਾ ਪਾਏ ਜਾਣ ਕਿਉਂਕਿ ਇਸ ਨਾਲ ਖੂਨ ਦਾ ਦੌਰਾ ਰੁੱਕਦਾ ਹੈ। ਸਰੀਰ ਨੂੰ ਨਿੱਘਾ ਰੱਖਣ ਲਈ ਪਰਤਾਂ ਵਿੱਚ ਜਿਆਦਾ ਕਪੜੇ ਪਾਏ ਜਾਣ। ਕਿਸੇ ਵੀ ਐਮਰਜੈਂਸੀ ਵੇਲੇ ਘਰੇਲੂ ਟੋਟਕੇ ਨਾ ਕਰਕੇ ਤੁਰੰਤ ਸਿਹਤ ਸੰਸਥਾ ਵਿੱਚ ਜਾਇਆ ਜਾਵੇ।

Posted By: Daily Suraj Bureau

Latest News