Daily Suraj

ਪੰਜਾਬੀ

ਆਪ ਦੀ ਮੁਲਾਜ਼ਮ ਵਿਰੋਧੀ ਸਰਕਾਰ ਨੂੰ ਚਲਦਾ ਕਰਨਾ ਜ਼ਰੂਰੀ:-- ਰਾਜੂ ਖੰਨਾ

11 May, 2026 06:51 PM

( ਮੁਖ਼ਤਿਆਰ ਸਿੰਘ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਜਿਸ ਕਾਰਨ ਹਰ ਵਰਗ ਖਾਸ ਕਰ ਮੁਲਾਜ਼ਮ ਵਰਗ ਭਗਵੰਤ ਮਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਾ ਸੜਕਾਂ ਤੇ ਦਿਖਾਈ ਦੇ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਫਾਈ ਸੇਵਕ ਯੂਨੀਅਨ ਅਮਲੋਹ ਅਤੇ ਮੰਡੀਗੌਬਿੰਦਗੜ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਨਗਰ ਕੌਂਸਲ ਅਮਲੋਹ ਤੇ ਮੰਡੀਗੋਬਿੰਦਗੜ੍ਹ ਦੇ ਦਫ਼ਤਰਾਂ ਅੱਗੇ ਲਗਾਏ ਗਏ ਧਰਨਿਆਂ ਵਿੱਚ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸ਼ਮੂਲੀਅਤ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਕਿਸੇ ਸਰਕਾਰ ਨੇ ਮੁਲਾਜ਼ਮ ਵਰਗ ਦੀ ਬਾਂਹ ਫੜੀ ਹੈ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਹੈ ਜਿਸ ਨੇ ਜਿਥੇ ਹਜ਼ਾਰਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਉਥੇ ਟੀ ਏ ਡੀ ਏ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹੀ ਦਿੱਤੇ। ਇਸ ਤੋਂ ਇਲਾਵਾ ਜੋ ਮੁਲਾਜ਼ਮ ਵਰਗ ਨੇਂ ਪੇਕਮਿਸਨ ਦਿੱਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਦਿੱਤੇ। ਰਾਜੂ ਖੰਨਾ ਨੇ ਕਿਹਾ ਕਿ ਝੂਠੀਆਂ ਗ੍ਰਾਟੀਆ ਕਰਕੇ ਸਰਕਾਰ ਬਣਾਉਣ ਵਿੱਚ ਤਾ ਭਗਵੰਤ ਮਾਨ ਸਰਕਾਰ ਸਫਲ ਹੋ ਗਈ ਪਰ ਅਜੇ ਤੱਕ ਸਫਾਈ ਸੇਵਕਾਂ ਨਾਲ ਪੱਕੇ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਦੋਂ ਕਿ ਕੁਝ ਹੀ ਮਹੀਨੇ ਇਸ ਸਰਕਾਰ ਦੇ ਰਹਿ ਗਏ ਹਨ। ਰਾਜੂ ਖੰਨਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਇਕੱਲੇ ਸਫਾਈ ਸੇਵਕਾਂ ਦੀ ਮੰਗਾ ਦਾ ਹੱਲ ਨਹੀਂ ਕੀਤਾ ਜਾਵੇਗਾ ਸਗੋਂ ਸਮੁੱਚੇ ਮੁਲਾਜ਼ਮਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਨਜਿੱਠਿਆ ਜਾਵੇਗਾ। ਉਹਨਾਂ ਸਫਾਈ ਸੇਵਕ ਯੂਨੀਅਨ ਅਮਲੋਹ ਤੇ ਮੰਡੀਗੌਬਿੰਦਗੜ ਨੂੰ ਭਰੋਸਾ ਦਿਵਾਇਆ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਇਸ ਸਘੰਰਸ ਵਿੱਚ ਡੱਟ ਕੇ ਖੜਾ ਹੈ। ਜਦੋਂ ਵੀ ਉਹ ਕੋਈ ਵੀ ਹੁਕਮ ਕਰਨਗੇ ਤਾ ਪਾਰਟੀ ਦਾ ਹਰ ਵਰਕਰ ਤੇ ਆਗੂ ਉਹਨਾਂ ਵਿੱਚ ਖੜਾਂ ਦਿਖਾਈ ਦੇਵੇਗਾ। ਇਸ ਧਰਨੇ ਵਿੱਚ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ,ਜਤਿੰਦਰ ਸਿੰਘ ਧਾਲੀਵਾਲ, ਬਲਤੇਜ ਸਿੰਘ ਅਮਲੋਹ ਭਿੰਦਰ ਸਿੰਘ ਮੰਡੀ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਹਰਬੰਸ ਸਿੰਘ ਬਡਾਲੀ ਸੋਮਨਾਥ ਅਜਨਾਲੀ,ਜਥੇਦਾਰ ਨਾਜ਼ਰ ਸਿੰਘ ਮੰਡੀ, ਜਥੇਦਾਰ ਹਰਮੀਤ ਸਿੰਘ ਖਾਲਸਾ, ਅਮਰਦੀਪ ਸਿੰਘ ਪ੍ਰਿੰਸ ਛੱਤਵਾਲ, ਸੱਤਪਾਲ ਸਿੰਘ ਸੱਤਾ,ਫੋਰਮੈਨ ਬਲਵੀਰ ਸਿੰਘ ਸਿੱਧੂ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਆਦਿ ਨੇ ਵੀ ਸੰਬੋਧਨ ਕੀਤਾ।
 

ਇਹਨਾਂ ਧਰਨਿਆਂ ਸਫਾਈ ਸੇਵਕ ਯੂਨੀਅਨ, ਅਮਲੋਹ ਤੇ ਮੰਡੀਗੌਬਿੰਦਗੜ ਦੇ ਵੱਡੀ ਗਿਣਤੀ ਆਗੂ ਵੀ ਮੌਜੂਦ ਰਹੇ।

Posted By: Daily Suraj Bureau

Latest News