Daily Suraj

ਪੰਜਾਬੀ

ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਹਲਕੇ ਨੂੰ ਇਕ ਹੋਰ ਸੌਗਾਤ

01 Jan, 2026 04:22 PM

ਤਕਰੀਬਨ 124 ਕਰੋੜ ਦੀ ਲਾਗਤ ਨਾਲ 91 ਕਿਲੋਮੀਟਰ ਨਵੀਆਂ ਸੜਕਾਂ ਅਤੇ 341 ਕਿਲੋਮੀਟਰ ਸੜਕਾਂ ਦੀ ਕੀਤੀ ਜਾਵੇਗੀ ਮੁਰੰਮਤ
ਰਾਹਗੀਰਾਂ ਦੀ ਆਵਾਜਾਈ ਨੂੰ ਸੁਖਾਲਾ ਤੇ ਖਜਲ-ਖੁਆਰੀ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ-ਜਗਦੀਪ ਕੰਬੋਜ ਗੋਲਡੀ
ਸੜਕਾਂ ਦੀ ਉਚ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਸਪੈਸ਼ਲ ਟਾਸਕ ਫੋਰਸ ਕਰ ਰਹੀਆਂ ਚੈਕਿੰਗਾਂ, ਘਟੀਆ ਮਟੀਰੀਅਲ ਵਰਤਣ ਵਾਲਿਆਂ ਨੂੰ ਨਹੀਂ ਜਾਵੇਗਾ ਬਖਸ਼ਿਆ
ਜਲਾਲਾਬਾਦ 
ਸਾਲ 2026 ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਹਲਕਾ ਜਲਾਲਾਬਾਦ ਦੇ ਵਸਨੀਕਾਂ ਨੂੰ ਇਕ ਵੱਡੀ ਸੌਗਾਤ ਪ੍ਰਦਾਨ ਕੀਤੀ ਗਈ ਹੈ ਜੋ ਕਿ ਪਿਛਲੇ 79 ਸਾਲਾਂ ਤੋਂ ਪੂਰੀ ਨਹੀ ਕੀਤੀ ਗਈ ਸੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਹਲਕੇ ਨੂੰ ਤਕਰੀਬਨ 124 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਵਿਚ ਸੜਕਾਂ ਦਾ ਨਵੀਨੀਕਰਨ, ਸੜਕਾਂ ਦੀ ਰਿਪੇਅਰ ਤੇ ਸੜਕਾਂ ਨੂੰ ਚੋੜਾ ਕੀਤਾ ਜਾਵੇਗਾ।
ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਲਕਾ ਜਲਾਲਾਬਾਦ ਅਧੀਨ ਆਉਂਦੇ ਬਲਾਕ ਜਲਾਲਾਬਾਦ ਤੇ ਅਰਨੀਵਾਲਾ ਵਿਖੇ 123 ਕਰੋੜ 98 ਲੱਖ ਦੀ ਲਾਗਤ ਨਾਲ 91 ਕਿਲੋਮੀਟਰ ਨਵੀਆਂ ਸੜਕਾਂ ਅਤੇ 340.55 ਕਿਲੋਮੀਟਰ ਰਿਪੇਅਰ ਅਤੇ 39.24 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਚੌੜੀਆਂ ਕੀਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ 31 ਮਾਰਚ 2026 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਰਕਮ ਨਾਲ ਪੁਰਾਣੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਅਨੁਸਾਰ ਸੜਕਾਂ ਦੀ ਉਸਾਰੀ ਕੀਤੀ ਜਾਵੇਗੀ ਜਿਸ ਨਾਲ ਲੋਕਾਂ ਦਾ ਆਉਣਾ-ਜਾਣਾ ਸੁਖਾਲਾ ਹੋ ਜਾਵੇਗਾ, ਖਜਲ ਖੁਆਰੀ ਤੋਂ ਰਾਹਤ ਮਿਲੇਗੀ ਤੇ ਦੁਰਘਟਨਾਵਾਂ ਹੋਣ ਤੋਂ ਵੀ ਬਚਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਬਲਾਕ ਅਰਨੀਵਾਲਾ ਵਿਖੇ 20 ਕਰੋੜ 22 ਲੱਖ ਦੀ ਲਾਗਤ ਨਾਲ 65.65 ਕਿਲੋਮੀਟਰ ਦੀ ਲੰਬਾਈ ਦੀਆਂ ਪੁਰਨ ਪੱਟੀ ਤੋਂ ਚੱਕ ਜਾਨੀਸਰ, ਚੱਕ ਬੰਨ ਵਾਲਾ ਤੋਂ ਚੱਕ ਢਾਬ ਵਾਲਾ ਤੋਂ ਚਾਹਲਾਂ ਵਾਲੀ ਵਾਇਆ ਲਖ ਪਟੀਆਂ ਢਾਣੀ, ਪਾਕਾਂ ਤੋਂ ਜੰਡ ਵਾਲਾ ਭੀਮੇਸ਼ਾਹ ਆਦਿ ਹੋਰ ਵੱਖ-ਵੱਖ ਨਵੀਆਂ ਲਿੰਕ ਰੋਡ ਦੀ ੳਸਾਰੀ ਕੀਤੀ ਜਾਵੇਗੀ। ਇਸੇ ਤਰ੍ਹਾਂ ਜਲਾਲਾਬਾਦ ਵਿਖੇ 10 ਕਰੋੜ ਦੀ ਲਾਗਤ ਨਾਲ 25.18 ਕਿਲੋਮੀਟਰ ਦੀ ਲੰਬਾਈ ਵਾਲੀ ਢੰਡੀ ਕਦੀਮ-ਢਾਣੀ ਨੱਥਾਂ ਸਿੰਘ ਤੋਂ ਢਾਣੀ ਅਮਰ ਸਿੰਘ ਰੋਡ, ਮੁਕਤਸਰ ਜਲਾਲਾਬਾਦ ਰੋਡ ਤੋਂ ਚੱਕ ਅਰਨਵੀਵਾਲਾ, ਅਰਨੀਵਾਲਾ ਤੋਂ ਜੰਡ ਵਾਲਾ, ਜਲਾਲਾਬਾਦ ਲਖੇ ਵਾਲੀ ਰੋਡ ਤੋਂ ਪੁਰਨ ਪੱਟੀ, ਲਖੋ ਵਾਲੀ ਤੋਂ ਛੱਪਰੀ ਵਾਲਾ, ਚੱਕ ਸਿੰਘੇ ਵਾਲਾ ਤੋਂ ਸੋਤਰੀਆ ਆਦਿ ਹੋਰ ਵੱਖ-ਵੱਖ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਬਲਾਕ ਜਲਾਲਾਬਾਦ ਵਿਖੇ 55 ਕਰੋੜ 23 ਲੱਖ ਦੀ ਲਾਗਤ ਨਾਲ 190.21 ਕਿਲੋਮੀਟਰ ਵੱਖ-ਵੱਖ ਸੜਕਾਂ ਦੀ ਰਿਪਅਰ ਕੀਤੀ ਜਾਵੇਗੀ। ਬਲਾਕ ਅਰਨੀਵਾਲਾ ਵਿਖੇ 26 ਕਰੋੜ 28 ਲੱਖ ਦੀ ਲਾਗਤ ਨਾਲ 150.35 ਕਿਲੋਮੀਟਰ ਸੜਕਾਂ ਦੀ ਮੁਰੰਮ ਕੀਤੀ ਜਾਵੇਗੀ। ਬਲਾਕ ਜਲਾਲਾਬਾਦ ਤੇ ਅਰਨੀਵਾਲਾ ਅਧੀਨ ਆਉਂਦੀ 22.32 ਕਿਲੋਮੀਟਰ ਸੜਕਾਂ ਨੂੰ 12 ਕਰੋੜ 31 ਲੱਖ ਦੀ ਲਾਗਤ ਨਾਲ ਚੌੜਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੜਕਾਂ ਦੀ ਉਚ ਗੁਣਵਤਾ ਨੂੰ ਧਿਆਨ ਵਿਚ ਰਖਦਿਆਂ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਟਾਸਕ ਫੋਰਸ ਦਾ ਵੀ ਗਠਨ ਕੀਤਾ ਹੋਇਆ ਜੋ ਨਿਰੰਤਰ ਸੜਕਾਂ ਦੇ ਮਟੀਰੀਅਲ ਦੀ ਚੈਕਿੰਗਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੜਕਾਂ ਬਣਾਉਣ ਵਿਚ ਜੋ ਮਟੀਰੀਅਲ ਵਰਤਿਆ ਜਾਣਾ ਹੈ ਉਸ ਦੀ ਕੁਆਲਟੀ ਉਚ ਹੋਵੇ, ਇਸ ਲਈ ਅਧਿਕਾਰੀਆਂ ਤੇ ਠੇਕੇਦਾਰਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ, ਕਿਸੇ ਵੀ ਪੜਾਅ *ਤੇ ਅਣਗਹਿਲੀ ਜਾਂ ਭ੍ਰਿਸ਼ਟਾਚਾਰ ਦੇਖਣ ਵਿਚ ਆਇਆ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸਬੰਧਤਾ ਖਿਲਾਫ ਕਾਰਵਾਈ ਕੀਤੀ ਜਾਵੇਗੀ।

Posted By: Daily Suraj Bureau

Latest News