Daily Suraj

ਪੰਜਾਬੀ

ਵੈਨਕੂਵਰ 'ਚ ਲੱਗੀ ਭਿਆਨਕ ਅੱਗ, ਕਾਰੋਬਾਰੀ ਅਦਾਰਿਆਂ ਦਾ ਹੋਇਆ ਨੁਕਸਾਨ

25 Apr, 2025 12:04 AM

ਵੈਨਕੂਵਰ : ਵੈਨਕੂਵਰ ਦੀ ਹੇਸਟਿੰਗ ਸਟਰੀਟ 'ਤੇ ਕੁਝ ਕਾਰੋਬਾਰੀ ਅਦਾਰਿਆਂ  'ਚ ਤੜਕਸਾਰ ਅਚਾਨਕ ਲੱਗੀ। ਭਿਆਨਕ ਅੱਗ ਨਾਲ ਵਿੱਤੀ ਨੁਕਸਾਨ ਹੋਣ ਦੀ ਘਟਨਾ ਵਾਪਰੀ ਹੈ|

ਪ੍ਰਾਪਤ ਵੇਰਵਿਆਂ ਮੁਤਾਬਕ ਇੱਕ ਭਾਰਤੀ ਰੈਸਟੋਰੈਂਟ ਇੱਕ ਮੀਟ ਦੀ ਦੁਕਾਨ ਅਤੇ ਇੱਕ ਜੁੱਤੀਆਂ ਦੀ ਦੁਕਾਨ ਇਸ ਅੱਗ ਦੇ ਕਹਿਰ ਤੋਂ ਕਾਫ਼ੀ ਪ੍ਰਭਾਵਿਤ ਹੋਏ| ਫ਼ਾਇਰ ਸੇਵਾਵਾਂ ਵੱਲੋਂ ਜਾਰੀ ਕੀਤੀ ਇੱਕ ਜਾਣਕਾਰੀ ਮੁਤਾਬਕ ਤੀਸਰੇ ਪੱਧਰ ਦੀ ਇਸ ਅੱਗ ਨੂੰ ਬੁਝਾਉਣ ਲਈ ਤਕਰੀਬਨ 35 ਸੁਰੱਖਿਆ ਕਰਮਚਾਰੀਆਂ ਨੂੰ ਕਾਫ਼ੀ ਘੰਟੇ ਮੁਸ਼ੱਕਤ ਕਰਨੀ ਪਈ। ਫਿਲਹਾਲ ਇਸ ਅੱਗ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।|

#VancouverFire  #BusinessLoss  #FireAccident  #EmergencyResponse  #CommercialDamage  #VancouverNews  #FireSafety


Latest News