Daily Suraj

ਪੰਜਾਬੀ

ਪਹਿਲੀ ਵਾਰ ਦੁਸਹਿਰੇ ਦੇ ਦਿਨ ਪ੍ਰਧਾਨ ਮੰਤਰੀ ਮੋਦੀ ਦਾ ਫੂਕਿਆ ਗਿਆ ਪੁਤਲਾ - ਬੱਬੂ ਸਿੰਘ ਵਲਜੋਤ

26 Oct, 2020 05:30 AM

ਸੰਗਰੂਰ, 26 ਅਕਤੂਬਰ (ਜਗਸੀਰ ਲੌਂਗੋਵਾਲ ) - ਸੰਗਰੂਰ ਯੂਥ ਕਾਂਗਰਸ ਵੱਲੋ ਦੁਸਿਹਰੇ ਦੇ ਤਿਉਹਾਰ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸੰਗਰੂਰ ਯੂਥ ਕਾਂਗਰਸ ਦੇ ਪ੍ਰਧਾਨ ਬੱਬੂ ਵਲਜੋਤ ਨੇ ਕਿਹਾ ਕਿ ਅਸੀ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਰਾਵਣ ਸ਼ਾਸਕ ਨਾਲ ਕੀਤੀ ਹੈ,ਲੋਕਾਂ ਦੀ ਆਵਾਜ ਨੂੰ ਨਾ ਸੁਣਨ ਕਾਰਨ,ਮੋਦੀ ਨੂੰ ਲੋਕ ਮਾਰੂ ਨੀਤੀਆਂ ਵਾਲਾ ਪ੍ਰਧਾਨ ਮੰਤਰੀ ਸਮਝਿਆ ਗਿਆ ਹੈ,ਅੱਜ ਕੇਂਦਰ ਦੀਆ ਮਾਰੂ ਨੀਤੀਆਂ ਤੋ ਹਰ ਵਰਗ ਦੁਖੀ ਹੈ ਜਿਵੇਂ ਕਿ ਕਿਸਾਨ,ਛੋਟੇ ਵਪਾਰੀ ਅਤੇ ਮਜਦੂਰ ਲੋਕ ਇਸ ਤੋਂ ਬੁਰੀ ਤਰ ਪ੍ਰਭਾਵਿਤ ਹੋਏ ਹਨ,ਅਜੋਕੇ ਸਮੇਂ ਅਸੀ ਮੋਦੀ ਦਾ ਪੁਤਲਾ ਸਾੜਕੇ ਕਿਸਾਨਾ,ਛੋਟੇ ਵਪਾਰੀਆਂ ਅਤੇ ਹਰ ਵਰਗ ਦੀ ਆਵਾਜ ਬੁੰਲਦ ਕੀਤੀ ਹੈ,ਇਸ ਮੌਕੇ ਅਰਸ਼ ਚੌਹਾਨ,ਦਵਿੰਦਰ ਧਾਲੀਵਾਲ,ਦਿਨੇਸ਼ ਪਰੋਚਾ ਅਸ਼ੋਕ ਕੁਮਾਰ ਕੌਸਲਰ ਵਿੱਕੀ ਗਰਚਾ ਸੋਸ਼ਲ ਮੀਡੀਆ ਇੰਚਾਰਜ ਹਲਕਾ ਸੰਗਰੂਰ,ਸਕਤੀਜੀਤ ਸਿੰਘ, ਯੂਥ ਕਾਂਗਰਸ ਆਗੂ, ਬਿੰਦਰ ਵਾਲੀਆਂ ਕਾਂਗਰਸ ਆਗੂ,ਬੱਬੂ ਭਿੰਡਰ ਯੂਥ ਕਾਂਗਰਸ ਆਗੂ, ਹਰੀਸ਼ ਕੁਮਾਰ,ਮਨੀ ਬੋਹਤ ਯੂਥ ਕਾਂਗਰਸ ਆਗੂ, ਰਾਜੇਸ਼ ਲੋਟ, ਦਵਿੰਦਰ ਪਾਲ ਸਿੰਘ ਗਿੱਲ,ਪੈਪੀ ਵਲਜੋਤ, ਜਸਵਿੰਦਰ ਸਿੰਘ,ਗੁਰਮੇਲ ਸਿੰਘ ਆਦਿ ਯੂਥ ਆਗੂ ਹਾਜ਼ਰ ਸਨ ।

Posted By: Daily Suraj Bureau

Latest News