Daily Suraj

ਪੰਜਾਬੀ

ਖਰਾਬ ਮੌਸਮ ਕਾਰਨ ਜਾਫਨਾ ਜਾ ਰਹੀ ਉਡਾਣ ਤਿਰੂਚਿਰਾਪੱਲੀ ਉਤਰੀ

15 Nov, 2025 10:17 PM

ਇੱਥੋਂ ਅੱਜ ਜਾਫਨਾ ਜਾ ਰਹੀ ਇੱਕ ਉਡਾਣ ਨੂੰ ਖਰਾਬ ਮੌਸਮ ਕਾਰਨ ਤਿਰੂਚਿਰਾਪੱਲੀ ਵੱਲ ਮੋੜ ਦਿੱਤਾ ਗਿਆ। ਇੱਕ ਨਿੱਜੀ ਏਅਰਲਾਈਨ ਵਲੋਂ ਚਲਾਈ ਜਾਣ ਵਾਲੀ ਇਹ ਉਡਾਣ ਸਵੇਰੇ 10.20 ਵਜੇ ਰਵਾਨਾ ਹੋਈ ਸੀ ਅਤੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਪਾਇਲਟ ਨੂੰ ਜਾਫਨਾ ਵਿੱਚ ਖਰਾਬ ਮੌਸਮ ਬਾਰੇ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਤਿਰੂਚਿਰਾਪੱਲੀ ਵੱਲ ਮੋੜ ਦਿੱਤਾ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਜਹਾਜ਼ ਸਾਰੇ ਯਾਤਰੀਆਂ ਨਾਲ ਤਿਰੂਚਿਰਾਪੱਲੀ ਵਿੱਚ ਸੁਰੱਖਿਅਤ ਉਤਰ ਗਿਆ ਹੈ। ਜਾਫਨਾ ਵਿੱਚ ਮੌਸਮ ਸਾਫ਼ ਹੋਣ ਤੋਂ ਬਾਅਦ ਉਡਾਣ ਦੁਬਾਰਾ ਭੇਜੀ ਜਾਵੇਗੀ।’ ਇਸ ਉਡਾਣ ਵਿਚ 44 ਯਾਤਰੀ ਸਵਾਰ ਸਨ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM