Daily Suraj

ਪੰਜਾਬੀ

ਸਹਾਰਾ ਕਲੱਬ ਵੱਲੋਂ ਲਗਾਏ ਖੂਨਦਾਨ ਕੈਂਪ ਨੇ ਸਮਾਜ ਨੂੰ ਸੇਵਾ ਦੇ ਧਾਗੇ ਨਾਲ ਜੋੜਿਆ

19 Mar, 2026 03:41 PM

(ਜਗਸੀਰ ਸਿੰਘ )- ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ 160ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲੇ ਦੇ ਪਵਿੱਤਰ ਮੌਕੇ ‘ਤੇ ਲੋਕ ਸੇਵਾ ਸਹਾਰਾ ਕਲੱਬ ਚੀਮਾ ਮੰਡੀ ਵੱਲੋਂ ਸਮਾਜਿਕ, ਧਾਰਮਿਕ ਅਤੇ ਮਨੁੱਖਤਾ ਭਰੀ ਸੇਵਾ ਦੀ ਮਿਸਾਲ ਕਾਇਮ ਕਰਦਿਆਂ 16ਵਾਂ ਦੋ ਰੋਜ਼ਾ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਚਮਕੌਰ ਸਿੰਘ ਸ਼ਾਹਪੁਰ ਅਤੇ ਕਲੱਬ ਦੇ ਪ੍ਰਧਾਨ ਜਸਵਿੰਦਰ ਸ਼ਰਮਾ ਜੀ ਦੀ ਅਗਵਾਈ ਹੇਠ ਬੜੇ ਹੀ ਸੁਚੱਜੇ ਅਤੇ ਸੰਗਠਿਤ ਢੰਗ ਨਾਲ ਨੇਪਰੇ ਚੜਿਆ । ਪ੍ਰੈਸ ਨੂੰ ਜਾਰੀ ਲਿਖਤੀ ਬਿਆਨ ਰਾਹੀਂ ਪ੍ਰਦੀਪ ਕੁਮਾਰ ਬਿੱਟੂ, ਕਮਲ ਭਾਰਦਵਾਜ , ਹਰਜੀਤ ਸਿੰਘ ਬਬਲੀ, ਗੁਰਵਿੰਦਰ ਸਿੰਘ ਗੱਗੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹਾਨ ਉਪਰਾਲੇ ਵਿੱਚ ਇਲਾਕੇ ਦੇ ਨੌਜਵਾਨਾਂ, ਸੇਵਾਦਾਰਾਂ ਅਤੇ ਸਮਾਜ ਸੇਵੀਆਂ ਵੱਲੋਂ ਵੱਡੇ ਉਤਸ਼ਾਹ ਨਾਲ ਭਾਗ ਲਿਆ ਗਿਆ। ਕੈਂਪ ਦੌਰਾਨ 2 ਸੈਂਕੜੇ ਯੂਨਿਟ ਖੂਨ ਇਕੱਤਰ ਕੀਤਾ ਗਿਆ, ਜੋ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਖੂਨਦਾਨ ਸਿਰਫ਼ ਇਕ ਦਾਨ ਹੀ ਨਹੀਂ , ਸਗੋਂ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਜੋ ਸਾਨੂੰ ਧਾਰਮਿਕ ਅਤੇ ਇਨਸਾਨੀਅਤ ਦੇ ਫ਼ਰਜ਼ ਸਿਖਾਉਂਦੀ ਹੈ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ , ਮੈਡਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ, ਤਾਂ ਜੋ ਸਮਾਜ ਵਿੱਚ ਹੋਰ ਲੋਕਾਂ ਨੂੰ ਵੀ ਇਸ ਮਹਾਨ ਕਾਰਜ ਲਈ ਪ੍ਰੇਰਿਤ ਕੀਤਾ ਜਾ ਸਕੇ। ਕੈਂਪ ਦਾ ਮਾਹੌਲ ਪੂਰੀ ਤਰ੍ਹਾਂ ਸੇਵਾ ਭਾਵਨਾ, ਭਾਈਚਾਰਕ ਅਤੇ ਸਾਂਝੀਵਾਲਤਾ ਨਾਲ ਰੰਗਿਆ ਹੋਇਆ ਸੀ। ਕੈਂਪ ਵਿੱਚ ਆਏ ਖ਼ੂਨਦਾਨੀਆਂ ਲਈ ਰਿਫਰੈਸ਼ਮੈਂਟ ਵਿੱਚ ਕੇਲਿਆਂ ਦੀ ਸੇਵਾ ਵਿਨੋਦ ਗਰਗ ਜੀ ਵੱਲੋਂ ਕੀਤੀ ਗਈ ! ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਇੰਜੀਨੀਅਰ ਵਿਨਰਜੀਤ ਸਿੰਘ ਖਡਿਆਲ ( ਹਲਕਾ ਇੰਚਾਰਜ ਸੁਨਾਮ ਸ਼੍ਰੋਮਣੀ ਅਕਾਲੀ ਦਲ ) ਸੰਜੀਵ ਕੁਮਾਰ ਸਿੰਗਲਾ (ਸਿੰਗਲਾ ਕਾਰ ਬਾਜ਼ਾਰ ) ਤਰਲੋਚਨ ਗੋਇਲ ਪ੍ਰਧਾਨ ਸ੍ਰੀ ਰਾਮ ਨੌਮੀ ਉਤਸਵ ਸੋਸ਼ਲ ਵੈਲਫੇਅਰ ਸੁਸਾਇਟੀ , ਵਿਕਰਮ ਸ਼ਰਮਾ , ਡਾਕਟਰ ਚਮਕੌਰ ਸਿੰਘ ਛਾਜਲਾ , ਰਣਜੀਤ ਸਿੰਘ ਸੇਠੀ , ਚਮਕੌਰ ਸਿੰਘ ਚਾਂਗਲੀ , ਡਾਕਟਰ ਸੁਰੇਸ਼ ਕੁਮਾਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮ ਸਾਡੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਸੇਵਾ ਦੇ ਮਾਰਗ ‘ਤੇ ਤੁਰਨ ਲਈ ਪ੍ਰੇਰਿਤ ਕਰਦੇ ਹਨ। ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਸਹਿਯੋਗੀਆਂ, ਖੂਨਦਾਨੀਆਂ ਅਤੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮਨੁੱਖਤਾ ਦੇ ਭਲੇ ਲਈ ਕਾਰਜ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ। ਕੈਂਪ ਵਿੱਚ ਲਾਲ ਚੰਦ ਸ਼ਰਮਾ , ਰਾਜਵੰਤ ਸਿੰਘ ਨਹਿਲ , ਕੁਲਦੀਪ ਕੁਮਾਰ ਗਾਮਾ ਲੈਬ , ਸੁਰਿੰਦਰ ਸਿੰਘ ਛਿੰਦਾ , ਬਿੱਕਰ ਸਿੰਘ ਵਪਾਰੀ , ਕਾਲ਼ਾ ਮੌੜ , ਡਾਕਟਰ ਗੌਤਮ ਸ਼ਰਮਾ , ਸਤਿੰਦਰਜੀਤ ਸਿੰਘ ਬੰਟੂ , ਡਾਕਟਰ ਹਰਮੇਸ਼ ਸਿੰਘ ਤੋਗਾਵਾਲ , ਕੰਵਰਪਾਲ ਸਿੰਘ ਮਾਨਸ਼ਾਹੀਆ , ਅਮਨਦੀਪ ਖ਼ਾਨ , ਪੰਜਾਬੀ ਫ਼ਿਲਮਾਂ ਦੇ ਲੇਖਕ ਰਾਜੂ ਵਰਮਾ , ਮੱਖਣ ਸਿੰਘ ਮੈਂਬਰ , ਹਰਵਿੰਦਰ ਪਾਲ ਰਿਸ਼ੀ , ਦਲਜੀਤ ਸਿੰਘ ਬੇਦੀ , ਗੁਰਦੀਪ ਸਿੰਘ ਛਾਜਲੀ , ਜਗਸੀਰ ਦਾਸ , ਸੁਖਦੇਵ ਸਿੰਘ ਦੇਬੀ , ਬਲਜਿੰਦਰ ਸਿੰਘ ਐਮ ਸੀ , ਕੁਲਦੀਪ ਸਿੰਘ ਐਮ ਸੀ , ਭੋਲਾ ਸਿੰਘ , ਗੁਰਮੀਤ ਸਿੰਘ ਲਾਡੀ , ਹਰਿੰਦਰ ਸਿੰਘ ਫਤਿਹਗੜ੍ਹ , ਹੰਸਾ ਸਿੰਘ , ਗੌਰਵ ਸ਼ਰਮਾ , ਹਰਮਨਪ੍ਰੀਤ ਸਿੰਘ ਢਿੱਲੋਂ , ਮਨਰਾਜ ਸਿੰਘ ਲਖਮੀਰਵਾਲਾ , ਰਾਜ ਕਰਨ ਧਾਲੀਵਾਲ , ਅੰਮ੍ਰਿਤ ਪਾਲ ਸਿੰਘ ਅਤੇ ਪੰਕਜ ਸ਼ਰਮਾ, ਹਰਜੋਤ ਸਿੰਘ ਮੌਜੂਦ ਸਨ !

Posted By: Daily Suraj Bureau

Latest News