Daily Suraj

ਪੰਜਾਬੀ

ਡੇਰਾ ਬਾਬਾ ਚਰਨ ਦਾਸ ਉਦਾਸੀਨ ਖੈੜਾ ਬੇਟ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਚ ਸਲਾਨਾ ਗੁਰਮਤਿ ਸਮਾਗਮ 26 ਤੋਂ

19 Jan, 2026 05:52 PM

ਸਮਾਗਮ ਨੂੰ ਲੈਕੇ ਤਿਆਰੀਆਂ ਆਰੰਭ -ਸੰਤ ਬਾਬਾ ਮਹਾਤਮਾ ਮੁਨੀ ਕਪੂਰਥਲਾ, (ਇੰਦਰਜੀਤ ਚਾਹਲ)ਡੇਰਾ ਬਾਬਾ ਚਰਨ ਦਾਸ ਉਦਾਸੀਨ ਖੈੜਾ ਬੇਟ (ਜਿਲਾ ਕਪੂਰਥਲਾ) ਵਿਖੇ ਸੰਤ ਬਾਬਾ ਹਰਨਾਮ ਦਾਸ ਜੀ ਮਹਾਰਾਜ,ਸੰਤ ਰਾਮ ਆਸਰੇ ਜੀ, ਸੰਤ ਬਾਬਾ ਸ਼ਾਂਤੀ ਦਾਸ ਜੀ, ਸੰਤ ਬਾਬਾ ਪ੍ਰਕਾਸ਼ ਮੁਨੀ ਦੀ ਨਿੱਘੀ ਮਿੱਠੀ ਯਾਦ ਵਿਚ ਸਲਾਨਾ ਗੁਰਮਤਿ ਸਮਾਗਮ 26,27 ਤੇ 28 ਜਨਵਰੀ ਨੂੰ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਸੰਤ ਬਾਬਾ ਮਹਾਤਮਾ ਮੁਨੀ ਜੀ ਖੈੜਾ ਬੇਟ ਵਾਲਿਆਂ ਨੇ ਦੱਸਿਆ ਕਿ ਬਰਸੀ ਸਬੰਧੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਦੇ ਪਾਠ 22 ਜਨਵਰੀ ਤੋਂ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 24 ਜਨਵਰੀ ਨੂੰ ਪਾਏ ਜਾਣਗੇ, ਇਸੇ ਦਿਨ ਹੀ ਦੂਸਰੀ ਲੜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 26 ਜਨਵਰੀ ਨੂੰ ਪਾਏ ਜਾਣਗੇ ਤੇ ਇਸੇ ਦਿਨ ਤੀਜੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਸੋਮਵਾਰ ਨੂੰ ਸਵੇਰੇ 10 ਵਜੇ ਆਰੰਭ ਹੋਣਗੇ ਤੇ ਸ੍ਰੀ ਆਖੰਡ ਪਾਠ ਦੇ ਭੋਗ 28 ਜਨਵਰੀ (15 ਮਾਘ) ਬੁੱਧਵਾਰ ਨੂੰ ਸਵੇਰੇ 10 ਵਜੇਪਾਏ ਜਾਣਗੇ।ਉਨ੍ਹਾਂ ਦੱਸਿਆ ਕਿ 28 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਗਿਆਨੀ ਸ਼ੇਰ ਸਿੰਘ ਕਥਾ , ਭਾਈ ਮਨਿੰਦਰ ਸਿੰਘ ਹਰਰਾਏ ਪੁਰ ਵਾਲੇ ਤੇ ਕਥਾ ਵਾਚਕ ਗਿਆਨੀ ਜੰਗ ਸਿੰਘ ਮਿਸ਼ਲ ਸ਼ਹੀਦਾਂ ਤਰਨਾ ਦਲ ਵਾਲੇ ਸੰਗਤਾਂ ਨੂੰ ਗੁਰੂ ਜਸ਼ ਸਰਵਣ ਕਰਵਾਉਣਗੇ। ਵਾਚਕ ਅੰਬਾਲੇ ਵਾਲੇ, ਗਿਆਨੀ ਲਖਵਿੰਦਰ ਸਿੰਘ ਜੋਹਲ ਦਾ ਇੰਟਰਨੈਸ਼ਨਲ ਢਾਡੀ ਜੱਥਾ, ਭਾਈ ਮਨਜਿੰਦਰ ਸਿੰਘ ਹਰਰਾਏਪੁਰ ਤੇ ਕਥਾਵਾਚਕ ਗਿਆਨੀ ਜੰਗ ਸਿੰਘ ਤਰਨਾ ਦਲ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣਗੇ।ਇਸ ਮੌਕੇ ਸੰਗਤਾਂ ਵਾਸਤੇ ਚਾਹ ਪਕੌੜੇ-ਮਠਿਆਈਆਂ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਮਹੰਤ ਮਹਾਤਮਾ ਮੁਨੀ ਜੀ ਨੇ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਹਾਜਰੀ ਭਰਨ ਦੀ ਅਪੀਲ ਕੀਤੀ ।ਗੁਰੂ ਕੇ ਲੰਗਰ ਵਿਚ ਮਿਠਿਆਈਆਂ ਤੇ ਪਕੌੜੇ ਵੀ ਵਰਤਾਏ ਜਾਣਗੇ ।

Posted By: Daily Suraj Bureau

Latest News