Daily Suraj

ਪੰਜਾਬੀ

ਚੰਡੀਗੜ੍ਹ ਮੇਅਰ ਚੋਣ ਲਈ ਨੋਟੀਫਿਕੇਸ਼ਨ ਜਾਰੀ ; ਇਸ ਤਰੀਕ ਤੱਕ ਕੀਤੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ ਦਾਖਲ

05 Jan, 2026 12:14 AM

  ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਉਮੀਦਵਾਰ 22 ਜਨਵਰੀ ਤੱਕ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ। ਫਾਰਮ ਭਰ ਕੇ ਨਗਰ ਨਿਗਮ ਸਕੱਤਰ ਤੋਂ ਜਮ੍ਹਾ ਕਰਵਾਉਣਾ ਲਾਜ਼ਮੀ ਹੈ।ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਨਾਮਜ਼ਦਗੀ ਫਾਰਮ ‘ਤੇ ਉਮੀਦਵਾਰ, ਇੱਕ ਪ੍ਰਸਤਾਵਕ ਅਤੇ ਇੱਕ ਸਮਰਥਕ ਦੇ ਦਸਤਖਤ ਲਾਜ਼ਮੀ ਹਨ। ਨਾਮਜ਼ਦਗੀਆਂ 22 ਜਨਵਰੀ, 2026 ਤੱਕ ਸਵੇਰੇ 11:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। 

Latest News